ਈਮਾਨਦਾਰ ਐਕਸ਼ਨ ਹੀਰੋ ਦੀਆਂ ਸ਼ਲਾਘਾ ਅਫਸਰ ਤੇ ਸ਼ਹਿਰ ਵਾਸੀ ਕਰ ਰਹੇ – ਕੇ ਸੀ ਪਰਾਸ਼ਰ

Moga- ਕੁਝ ਦਿਨ ਪਹਿਲਾਂ ਮੋਗਾ ਦੇ ਵਿੱਚ ਟਰੈਫਿਕ ਪੁਲਿਸ ਇਨਚਾਰਜ ਕੇ.ਸੀ ਪਰਾਸ਼ਰ ਜੋ ਕਿ ਇੱਕ ਇਮਾਨਦਾਰ ਪੁਲਿਸ ਅਫਸਰ ਹਨ ਜਿਵੇਂ ਕਿ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਆਪਣੀ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਜੋ ਵੀ ਗੁਨੇਗਾਰ ਕਾਨੂੰਨ ਤੋੜਨ ਵਾਲੇ ਹਨ ਓਹਨਾਂ ਨੂੰ ਬਖਸ਼ਿਆ ਨਹੀਂ ਜਾ ਰਿਹਾ ਪਿਛਲੇ ਕੁਝ ਦਿਨਾਂ ਦੇ ਵਿੱਚ ਇਹੋ ਜਿਹੀਆਂ ਕਾਰਵਾਈਆਂ ਕੀਤੀਆਂ ਹਨ ਜਿਸ ਦੀ ਸ਼ਲਾਗਾ ਮੋਗਾ ਜਿਲ੍ਹੇ ਦੇ ਉਚ ਅਧਿਕਾਰੀ ਤੇ ਇਲਾਕਾ ਨਿਵਾਸੀ ਵੀ ਕਰ ਰਹੇ ਹਨ ਜਿਸ ਤਰ੍ਹਾਂ ਕਿ ਬੁਲਟ ਦੇ ਪਟਾਕੇ ਪਾਉਣੇ ਜਾਂ ਨਜਾਇਜ਼ ਕਬਜ਼ੇ ਅਤੇ ਬੀਤੀ ਸ਼ਾਮ ਸ਼ਰਾਬ ਦੇ ਹਾਤੇ ਬਾਹਰ ਗੈਰ ਕਾਨੂੰਨੀ ਤਰੀਕੇ ਨਾਲ ਅੱਡੇ ਲਾ ਕੇ ਔਰ ਬਿਨਾ ਮਨਜ਼ੂਰੀ ਦੇ ਸੜਕ ਕਿਨਾਰੇ ਸਾਈਡ ਤੇ ਲੋਕਾਂ ਨੂੰ ਬਿਠਾ ਕੇ ਦਾਰੂ ਪਿਆਈ ਜਾ ਰਹੀ ਸੀ ਇਸ ਦੀਆਂ ਸ਼ਿਕਾਇਤਾਂ ਵੀ ਮਿਲ ਰਹੀਆਂ ਸਨ ਕੁਝ ਲੋਕਾਂ ਤੇ ਆਸ ਪਾਸ ਦੇ ਪਰੇਸ਼ਾਨ ਲੋਕਾਂ ਵਲੋਂ ਮਿਲ ਰਹੀਆਂ ਸਨ ਉਸ ਨੂੰ ਲੈ ਕੇ ਇਸ ਇਮਾਨਦਾਰ ਐਕਸ਼ਨ ਹੀਰੋ ਵਾਂਗ ਪੁਲਿਸ ਅਧਿਕਾਰੀ ਵੱਲੋਂ ਜਾ ਕੇ ਕੁਛ ਦਾਰੂ ਦੇ ਹਾਤੇ ਦੇ ਠੇਕੇਦਾਰਾਂ ਨੂੰ ਸਮਝਾਇਆ ਗਿਆ ਔਰ ਵਾਰਨਿੰਗ ਦਿੱਤੀ ਦੇ ਕੇ ਕਿਹਾ ਗਿਆ , ਦਾਰੂ ਦੇ ਹਾਤੇ ਤੁਸੀਂ ਅੰਦਰ ਚਲਾਓ ਔਰ ਅਗਲੀ ਵਾਰ ਅਗਰ ਤੁਸੀਂ ਗੈਰ ਕਾਨੂੰਨੀ ਤਰੀਕੇ ਨਾਲ ਕਬਜ਼ਾ ਕਰਕੇ ਅਗਰ ਤੁਸੀਂ ਬਾਹਰ ਸ਼ਰਾਬ ਦੇ ਹਾਤੇ ਚਲਾਓਗੇ ਤਾਂ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏਗੀ ਪਿਛਲੇ ਲੰਬੇ ਸਮੇਂ ਤੋਂ ਮੋਗੇ ਦੇ ਵਸਨੀਕ ਵੀ ਇਹੋ ਜਿਹੇ ਈਮਾਨਦਾਰ ਹੀਰੋ ਦੀ ਉਡੀਕ ਕਰ ਰਹੇ ਸਨ ਔਰ ਜਿਸ ਤਰਾਂ ਕਿ ਅਸੀਂ ਸਭ ਜਾਣਦੇ ਕਿ ਮੋਗਾ ਜਿਲੇ ਦੇ ਵਿੱਚ ਮਾਨਯੋਗ ਐਸਐਸਪੀ ਸਾਹਿਬ ਅਜੇ ਗਾਂਧੀ ਜੀ ਜੋ ਕਿ ਇਮਾਨਦਾਰ ਤੇ ਵਧੀਆ ਕਿਰਦਾਰ ਵਾਲੇ ਅਧਿਕਾਰੀ ਨੇ ਔਰ ਦੂਸਰੇ ਰੂਪ ਦੇ ਵਿੱਚ ਕੇ.ਸੀ ਪਰਾਸ਼ਰ ਜੋ ਕਿ ਟਰੈਫਿਕ ਪੁਲਿਸ ਇੰਚਾਰਜ ਨੇ ਤਾਂ ਐਸਐਸਪੀ ਸਾਹਿਬ ਅਜੇ ਗਾਂਧੀ ਔਰ ਟਰੈਫਿਕ ਜਿਲਾ ਮੁੱਖ ਅਧਿਕਾਰੀ ਜੋੜਾ ਸਿੰਘ ਵੱਲੋਂ ਸਮੇਂ ਸਮੇਂ ਸਿਰ ਲੋੜੀਂਦੇ ਕਦਮ ਚੁੱਕੇ ਜਾਂਦੇ ਹਨ ਪਿਛਲੇ ਕੁਝ ਸਮੇਂ ਚ ਲੋਕ ਪਰੇਸ਼ਾਨ ਸਨ ਟਰੈਫਿਕ ਸਮੱਸਿਆ ਨੂੰ ਲੈ ਕੇ ਅਤੇ ਕੋਈ ਐਕਸ਼ਨ ਲੈਣ ਵਾਲਾ ਅਧਿਕਾਰੀ ਵੀ ਨਹੀਂ ਸੀ, ਲੋਕਾਂ ਨੂੰ ਦਿਖ ਰਿਹਾ ਸੀ ਔਰ ਇਹ ਕੇ.ਸੀ ਪਰਾਸ਼ਰ ਇੱਕ ਇਹੋ ਜਿਹੇ ਇਮਾਨਦਾਰ ਪੁਲਿਸ ਅਧਿਕਾਰੀ ਹਨ ਜੋ ਵਾਰਨਿੰਗ ਦੇ ਕੇ ਜੈ ਨਾ ਸੁਧਰੇ ਫੇਰ ਤੁਰੰਤ ਕਾਰਵਾਈ ਕਰਦੇ ਹਨ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਇਹੋ ਜਿਹੇ ਦੋਸ਼ੀ ਵਾਰ-ਵਾਰ ਬਖਸ਼ੇ ਨਹੀਂ ਜਾਣਗੇ ਔਰ ਤੁਹਾਨੂੰ ਦੱਸ ਦਈਏ ਕਿ ਇਹ ਉਹ ਪੁਲਿਸ ਅਧਿਕਾਰੀ ਨੇ ਜਿਸ ਨੇ ਦਿਵਾਲੀ ਵਾਲੇ ਦਿਨ ਵਾਹਨਾਂ ਦੇ ਚਲਾਨ ਦੀ ਜਗ੍ਹਾ ਸ਼ਹਿਰ ਵਾਸੀਆਂ ਨੂੰ ਫੁੱਲ ਦੇ ਕੇ ਦਿਵਾਲੀ ਮਨਾਈ ਔਰ ਲੋਕਾਂ ਨੂੰ ਸਮਝਾਇਆ ਔਰ ਪਟਾਕੇ ਪਾਉਣ ਵਾਲਿਆਂ ਨੂੰ ਵੀ ਉਹਨਾਂ ਨੇ ਸਖ਼ਤ ਨਿਰਦੇਸ਼ ਦਿੱਤੇ ਕਿ ਜਿਹੜੇ ਬੁਲਟ ਦੇ ਪਟਾਕੇ ਪਾਉਂਦੇ ਹਨ ਉਹਨਾਂ ਨੂੰ ਵੀ ਨਹੀਂ ਬਖਸ਼ਿਆ ਜਾਏਗਾ ਜੇਕਰ ਨਹੀਂ ਸੁਧਰਨਗੇ ਤਾਂ ਔਰ ਮੀਡੀਆ ਤੇ ਮੋਗਾ ਵਾਸੀਆਂ ਨੂੰ ਵੀ ਇਹੋ ਭਰੋਸਾ ਦਿਵਾਇਆ ਕਿ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਵੰਗਾ