ਸਿਹਤ ਵਿਭਾਗ ਵਲੋ ਬੱਚੇ ਦੇ ਦਿਲ ਦਾ ਬਿਲਕੁਲ ਮੁਫ਼ਤ ਕੀਤਾ ਅਪਰੇਸ਼ਨ – ਡਾ: ਗਗਨਦੀਪ ਸਿੰਘ ਸਿੱਧੂ

ਬੱਚੀ ਦੀ ਮਾਂ ਨੇ ਕਿਹਾ ਸਿਹਤ ਵਿਭਾਗ ਦੀ ਟੀਮ ਸਾਡੇ ਲਈ ਰੱਬ ਕੇਂ ਆਈ ।
ਬੱਚੀ ਦੇ ਪਿਤਾ ਦੀ ਕੁਝ ਸਮਾਂ ਪਹਿਲਾਂ ਮੌਤ ਹੋ ਚੁੱਕੀ ਸੀ
ਮੋਗਾ, 2024 (Rakesh Kumar Chhabra) :
ਸਿਵਲ ਸਰਜਨ ਮੋਗਾ ਡਾ. ਰਾਜੇਸ਼ ਅੱਤਰੀ ਦੇ ਦਿਸ਼ਾਂ ਨਿਰਦੇਸ਼ਾਂ ਤਹਿਤ ਸਿਵਲ ਹਸਪਤਾਲ ਮੋਗਾ ਦੀ ਆਰ.ਬੀ.ਐਸ.ਕੇ. ਟੀਮ ਵੱਲੋਂ ਰਾਸ਼ਟਰੀਯ ਬਾਲ ਸਵਾਸਥ ਕਾਰਿਆਕ੍ਰਮ ਤਹਿਤ ਆਗਣਵਾੜੀ ਮੋਗਾ ਦਾ 4 ਸਾਲ ਦੀ ਬੱਚੀ ਸੀਰਤ
ਦੇ ਦਿਲ ਦਾ ਮੁਫਤ ਅਪਰੇਸ਼ਨ ਫੋਟਿਜ਼ ਹਸਪਤਾਲ਼ ਮੋਹਾਲੀ ਤੋ ਮੁਫ਼ਤ ਅਤੇ ਸਫਲਤਾਪੂਰਵਕ ਕਰਵਾਇਆ ਹੈ ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਐੱਸ ਐਮ ਓ ਮੋਗਾ ( ਕਰਜੁਕਾਰੀ )ਡਾ. ਗਗਨਦੀਪ ਸਿੱਧੂ ਨੇ ਦੱਸਿਆ ਕਿ ਆਰ.ਬੀ.ਐਸ.ਕੇ. ਟੀਮ ਮੋਗਾ ਦੇ ਡਾ. ਅਜੈ ਕੁਮਾਰ ਅਤੇ ਸਟਾਫ ਨਰਸ ਰਾਜਵੰਤ ਕੌਰ ਵੱਲੋਂ ਸਰਕਾਰੀ ਸਕੂਲਾਂ ਦੇ ਬੱਚਿਆਂ ਦੀ ਕੀਤੀ ਗਈ ਸਿਹਤ ਜਾਂਚ ਵਿੱਚ ਪਾਇਆ ਗਿਆ ਸੀ ਕਿ ਆਗਣਵਾੜੀ ਕੇਂਦਰ ਮੋਗਾ ਦਾ 4 ਸਾਲ ਦੀ ਬੱਚੀ ਸੀਰਤ ਜਮਾਂਦਰੂ ਦਿਲ ਦੀ ਬਿਮਾਰੀ ਤੋਂ ਪੀੜਤ ਹੈ । ਆਰ.ਬੀ.ਐਸ.ਕੇ. ਟੀਮ ਮੋਗਾ ਵੱਲੋਂ ਮਾਮਲਾ ਉਚ ਅਧਿਕਾਰੀਆਂ ਦੇ ਧਿਆਨ ਵਿੱਚ ਲਿਆਉਣ ਉਪਰੰਤ ਸਿਵਲ ਸਰਜਨ ਮੋਗਾ ਡਾ. ਰਾਜੇਸ਼ ਅੱਤਰੀ, ਜਿਲਾ ਟੀਕਾਕਰਨ ਅਫਸਰ ਡਾ. ਅਸ਼ੋਕ ਸਿੰਗਲਾ, ਐਸ.ਐਮ.ੳ. ਮੋਗਾ( ਕਰਜੁਕਾਰੀ) ਡਾ. ਗਗਨਦੀਪ ਸਿੰਘ ਸਿੱਧੂ , ਜਿਲਾ ਪ੍ਰੋਗਰਾਮ ਮੈਨੇਜਰ ਪ੍ਰਵੀਨ ਸ਼ਰਮਾ, ਜਿਲਾ ਮਾਸ ਮੀਡੀਆ ਕੋਆਰਡੀਨੇਟਰ ਅਮ੍ਰਿਤਪਾਲ ਸ਼ਰਮਾ, ਜਿਲਾ ਸਕੂਲ ਹੈਲਥ ਕੋਆਰਡੀਨੇਟਰ ਸੁਖਬੀਰ ਸਿੰਘ ਦੇ ਸਹਿਯੋਗ ਨਾਲ ਇਸ ਬੱਚੇ ਦੇ ਦਿਲ ਦਾ ਅਪਰੇਸ਼ਨ ਸਿਹਤ ਵਿਭਾਗ ਵੱਲੋਂ ਬੱਚਿਆਂ ਦੇ ਇਲਾਜ ਲਈ ਚਲਾਏ ਜਾ ਰਹੇ ਰਾਸਟਰੀਯ ਬਾਲ ਸਵਾਸਥ ਕਾਰਿਆਕਰਮ ਪ੍ਰੋਗਰਾਮ ਤਹਿਤ ਫੋਰਟਿਸ ਹਸਪਤਾਲ ਮੋਹਾਲੀ
ਤੋਂ ਬਿਲਕੁਲ ਮੁਫਤ ਅਤੇ ਸਫਲਤਾਪੂਰਵਕ ਕਰਵਾਇਆ ਗਿਆ ਹੈ । ਆਰ.ਬੀ.ਐਸ.ਕੇ. ਦੀ ਟੀਮ ਵੱਲੋਂ ਸੀਰਤ ਦਾ ਅਪਰੇਸ਼ਨ ਉਪਰੰਤ ਹਾਲ ਚਾਲ ਪਤਾ ਕੀਤਾ ਅਤੇ ਮਾਤਾ ਰੇਨੂੰ ਨੂੰ ਇੰਨਫੈਕਸ਼ਨ ਤੋਂ ਬਚਾਅ ਲਈ ਜਾਣਕਾਰੀ ਦਿੱਤੀ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਵੀ ਬੱਚੇ ਨੂੰ ਕੋਈ ਗੰਭੀਰ ਬਿਮਾਰੀ ਹੈ ਤਾਂ ਤਰੁੰਤ ਆਰ.ਬੀ.ਐਸ.ਕੇ ਟੀਮ ਮੋਗਾ ਨਾਲ ਸੰਪਰਕ ਕੀਤਾ ਜਾਵੇ, ਰਾਸਟਰੀਯ ਬਾਲ ਸਵਾਸਥ ਕਾਰਿਆਕਰਮ ਤਹਿਤ ਉੱਚ ਪੱਧਰ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫਤ ਇਲਾਜ ਸੰਭਵ ਹੈ । ਜਿਕਰਯੋਗ ਹੈ ਕੁਝ ਸਮਾ ਪਹਿਲਾ ਇਸ ਬੱਚੀ ਦੇ ਪਿਤਾ ਦੀ ਮੌਤ ਹੋ ਚੁੱਕੀ ਸੀ। ਪਰ ਇਸ ਬਿਮਾਰ ਬੱਚੀ ਲਈ ਸਿਹਤ ਵਿਭਾਗ ਦੀ ਟੀਮ ਰੱਬ ਬਣ ਕੇ ਪੁੱਜੀ ਬੱਚੀ ਦੇ ਘਰ ਅਤੇ ਉਚਿਤ ਇਲਾਜ ਬਿਲਕੁਲ ਮੁਫ਼ਤ ਕਰਵਾਇਆ।
ਆਰ.ਬੀ.ਐਸ.ਕੇ. ਟੀਮ ਦੇ ਮੈਂਬਰ ਡਾ. ਅਜੇ ਕੁਮਾਰ ਅਤੇ ਸਟਾਫ ਨਰਸ ਰਾਜਵੰਤ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਰਾਸ਼ਟਰੀਯ ਬਾਲ ਸਵਾਸਥ ਕਾਰਿਆਕਰਮ ਪ੍ਰੋਗਰਾਮ ਤਹਿਤ ਜੀਰੋ ਤੋਂ ਅਠਾਰਾਂ ਸਾਲ ਦੇ ਬੱਚਿਆਂ ਦੀਆਂ 30 ਭਿਆਨਕ ਬਿਮਾਰੀਆਂ ਦੇ ਮੁਫਤ ਇਲਾਜ ਲਈ ਆਰ.ਬੀ.ਐਸ.ਕੇ. ਟੀਮ ਵੱਲੋਂ ਆਂਗਣਵਾੜੀਆਂ ਤੇ ਸਕੂਲਾਂ ਵਿੱਚ ਜਾ ਕੇ ਸਿਹਤ ਜਾਂਚ ਕੀਤੀ ਜਾਂਦੀ ਹੈ। ਇਸ ਸਿਹਤ ਜਾਂਚ ਵਿੱਚ ਬੱਚਿਆਂ ਦੇ ਜਮਾਂਦਰੂ ਨੁਕਸ, ਬਿਮਾਰੀ, ਸਰੀਰਿਕ ਘਾਟ ਅਤੇ ਸਰੀਰਿਕ ਵਾਧੇ ਦੀ ਘਾਟ ਆਦਿ ਨੂੰ ਦੇਖਿਆ ਜਾਂਦਾ ਹੈ । ਰਾਸ਼ਟਰੀਯ ਬਾਲ ਸਵਾਸਥ ਕਾਰਿਆਕਰਮ ਪ੍ਰੋਗਰਾਮ ਦੇ ਉਦੇਸ਼ ਤਹਿਤ ਜਲਦ ਬਿਮਾਰੀ ਦੀ ਪਹਿਚਾਣ ਕਰ ਲੈਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਦਾ ਇਲਾਜ ਪੂਰੀ ਤਰਾਂ ਸੰਭਵ ਹੈ । ਇਸ ਮੌਕੇ ਡਾ. ਅਜੇ ਕੁਮਾਰ, ਡੀਪੀਐਮ ਪ੍ਰਵੀਨ ਸ਼ਰਮਾ, ਮੀਡੀਆ ਕੋਆਰਡੀਨੇਟਰ ਅਮ੍ਰਿਤਪਾਲ ਸ਼ਰਮਾ, ਸਕੂਲ ਕੋਆਰੀਨੇਟਰ ਸੁਖਬੀਰ ਸਿੰਘ ਅਤੇ ਸਟਾਫ ਨਰਸ ਰਾਜਵੰਤ ਕੌਰ।