ਜਦੋਂ ਇਸ ਪੁਲਿਸ ਅਫਸਰ ਨੇ ਫ਼ੋਨ ਲਭ ਕੇ ਦਿੱਤਾ ਫੇਰ ਬਦਲੇ ਚ ਕਿ ਮਿਲਿਆ – ਬੋਹੜ ਸਿੰਘ ਡਿਊਟੀ ਅਫਸਰ

ਮੋਗਾ – ਦੀਪਕ ਕੁਮਾਰ ਨਾਮਕ ਵਿਅਕਤੀ ਦਾ ਫੋਨ ਗੁੰਮ ਹੁੰਦਾ ਤੇ ਉਸ ਤੋਂ ਬਾਅਦ ਉਹ ਆਪਣੀ ਸ਼ਿਕਾਇਤ ਪੁਲਿਸ ਹੈਲਪਲਾਈਨ ਨੰਬਰ ਤੇ ਲਿਖਵਾਉਂਦਾ ਜਿਸ ਤੋਂ ਬਾਅਦ ਇਹ ਸ਼ਿਕਾਇਤ ਜਦੋਂ ਪੀਸੀਆਰ ਲੀਮਾ 8 ਏ ਐਸ ਆਈ ਬੋਹੜ ਸਿੰਘ ਕੋਲ ਪਹੁੰਚਦੀ ਤਾਂ ਤੁਰੰਤ ਫੋਨ ਟਰੇਸ ਕਰਨ ਲਈ ਜਦੋ ਜਹਿਦ ਨਾਲ ਥੋੜੇ ਹੀ ਸਮੇਂ ਦੇ ਵਿੱਚ ਫੋਨ ਲੱਭ ਕੇ ਦੀਪਕ ਕੁਮਾਰ ਨੂੰ ਵਾਪਸ ਹੈਂਡ ਓਵਰ ਕਰ ਦਿੱਤਾ ਜਿਸ ਤੋਂ ਬਾਅਦ ਦੀਪਕ ਕੁਮਾਰ ਵੱਲੋਂ ਬੋਹੜ ਸਿੰਘ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਤੁਹਾਡੇ ਵਰਗੇ ਇਮਾਨਦਾਰ ਅਫਸਰ ਦਾ ਅਸੀਂ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨਾਂ ਨੇ ਥੋੜੇ ਸਮੇਂ ਦੇ ਵਿੱਚ ਫੋਨ ਲੱਭ ਕੇ ਵਾਪਸ ਦੇ ਦਿੱਤਾ ਜਦਕਿ ਹੋਰ ਕੋਈ ਹੁੰਦਾ ਤੇ ਫੋਨ ਸ਼ਾਇਦ ਮਿਲਦਾ ਹੀ ਨਾ ਜਾਂ ਲਏ ਦਿੱਤੇ ਬਿਨਾਂ ਫੋਨ ਨਹੀਂ ਸੀ ਦੇਣਾ ਤੁਹਾਡਾ ਫੇਰ ਤੋਂ ਧਨਵਾਦ !