ਸ਼ੂਗਰ ਤੋ ਬਚਾਅ ਲਈ ਨਿਯਮਤ ਜਾਚ ਜਰੂਰੀ – ਡਾ.ਕਰਨ ਮਿੱਤਲ

ਮੋਗਾ -(Rakesh Kumar Chhabra)
ਅੱਜ ਦੀ ਭੱਜ ਦੌੜ ਵਾਲੀ ਜਿੰਦਗੀ ਵਿੱਚ ਜਿੱਥੇ ਸਾਡੇ ਖਾਣ ਪੀਣ ਵਾਲੀਆਂ ਵਸਤੂਆਂ ਚ ਬਦਲਾਅ ਆਇਆ ਹੈ ਓਥੇ ਹੀ ਮਾਨਸਿਕ ਤਣਾਓ ਨੇ ਸਾਡੀ ਜਿੰਦਗੀ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਨੂੰ ਸਦਾ ਦਿੱਤਾ ਹੈ। ਇਸ ਤਰਾ ਹੀ ਬਹੁਤ ਵੱਡੀ ਗਿਣਤੀ ਵਿਚ ਲੋਕਾ ਨੂੰ ਅਪਣਾ ਸ਼ਕਾਰ ਬਣਾਈ ਬੈਠੀ ਸ਼ੂਗਰ ਦੀ ਬਿਮਾਰੀ ਬਾਰੇ ਜਾਗਰੂਕ ਕਰਦੇ ਹੋਏ
ਡਾ. ਕਰਨ ਮਿੱਤਲ ਸਰਜਨ ਸਿਵਲ ਹਸਪਤਾਲ਼ ਮੋਗਾ ਨੇ ਸ਼ੂਗਰ ਤੋਂ ਬਚਾਅ ਬਾਰੇ ਦੱਸਿਆ ਕਿ ਸੂਗਰ ਦੀ ਬੀਮਾਰੀ ਹੋਰ ਵੀ ਕਈ ਬੀਮਾਰੀਆਂ ਦੀ ਜੜ੍ਹ ਹੈ, ਇਸ ਲਈ ਨਿਯਮਤ ਜਾਂਚ ਜਰੂਰ ਕਰਵਾਉਣੀ ਚਾਹੀਦੀ ਹੈ। ਸੂਗਰ ਦੀ ਬੀਮਾਰੀ ਵਾਲੇ ਮਰੀਜ਼ ਨੂੰ ਪਿਆਸ ਬਹੁਤ ਜਿਆਦਾ ਲੱਗਦੀ ਹੈ ਤੇ ਉਸਨੂੰ ਪਿਸ਼ਾਬ ਵੀ ਵਾਰ-ਵਾਰ ਆਉਂਦਾ ਹੈ। ਮਰੀਜ਼ ਹਰ ਸਮੇਂ ਥੱਕਿਆ-ਥੱਕਿਆ ਮਹਿਸੂਸ ਕਰਦਾ ਹੈ ਤੇ ਸੁਸਤੀ ਜਿਹੀ ਪਈ ਰਹਿੰਦੀ ਹੈ। ਨਜ਼ਰ ਧੁੰਦਲੀ ਅਤੇ ਕਮਜੋਰ, ਜਖਮ ਭਰਨ ਵਿੱਚ ਜਿਆਦਾ ਸਮਾਂ ਲੱਗਣਾ, ਹੱਥਾ ਪੈਰਾਂ ਵਿੱਚ ਝੁਣਝੁਣਾਹਟ ਜਾਂ ਸੁੰਨ ਹੋਣਾ, ਅਚਾਨਕ ਭਾਰ ਘੱਟ ਹੋਣਾ ਸ਼ੂਗਰ ਦੇ ਲੱਛਣ ਹਨ। ਇਹ ਬਿਮਾਰੀ ਮਾਨਸਿਕ ਤਣਾਅ, ਸਰੀਰਕ ਕਸਰਤ ਨਾ ਕਰਨ, ਵੱਧ ਆਰਾਮਪਸੰਦੀ, ਖਾਣ-ਪੀਣ ਦੀਆਂ ਆਦਤਾਂ ਵਿੱਚ ਆਏ ਵਿਗਾੜ ਕਾਰਨ ਹੁੰਦੀ ਹੈ। ਸ਼ੂਗਰ ਦੀ ਬੀਮਾਰੀ ਮਰੀਜ਼ ਨੂੰ ਅੰਦਰੋਂ-ਅੰਦਰ ਖੇਖਲਾ ਕਰ ਦਿੰਦੀ ਹੈ। ਸੂਗਰ ਦਾ ਵੱਧਣਾ ਜਾਂ ਘਟਣਾ ਮਰੀਜ਼ ਦੀਆਂ ਕਿਡਨੀਆਂ ਤੇ ਅੱਖਾਂ ਦੀ ਰੋਸ਼ਨੀ ‘ਤੇ ਬੁਰਾ ਪ੍ਰਭਾਵ ਪਾਉਂਦਾ ਹੈ। ਡਾ. ਕਰਨ ਨੇ ਦੱਸਿਆ ਕਿ ਜੇਕਰ ਪਰਿਵਾਰ ਵਿੱਚ ਪਹਿਲਾਂ ਇਹ ਬੀਮਾਰੀ ਹੋਵੇ ਤਾਂ ਅੱਗੇ ਬੱਚਿਆਂ ਵਿੱਚ ਵੀ ਹੋ ਸਕਦੀ ਹੈ। ਇਸ ਲਈ ਇਸਨੂੰ ਸਹਿਜੇ ਨਾ ਲੈਂਦੇ ਹੋਏ ਇਸਦਾ ਸਮੇਂ ਸਿਰ ਨਜ਼ਦੀਕੀ ਸਿਹਤ ਸੰਸਥਾਂ ਵਿੱਚ ਜਾ ਕੇ ਸਮੇਂ ਸਿਰ ਜਾਂਚ ਅਤੇ ਇਲਾਜ ਕਰਵਾਉਣਾ ਚਾਹੀਦਾ ਹੈ। ਸਾਰੇ ਸਰਕਾਰੀ ਹਸਪਤਾਲਾਂ ਵਿੱਚ ਬਲੱਡ ਸ਼ੂਗਰ ਦਾ ਟੈਸਟ ਮੁਫ਼ਤ ਕੀਤਾ ਜਾਂਦਾ ਹੈ।ਸੂਗਰ ਪ੍ਰਤੀ ਸਚੇਤ ਰਹਿਣ ਲਈ ਸੁਰੱਖਿਅਤ ਰਹਿਣ ਲਈ ਡਾਕਟਰ ਕਰਨ ਮਿੱਤਲ ਨੇ ਲੋਕਾਂ ਨੂੰ “ ਸ਼ੂਗਰ ਬਾਰੇ ਜਾਗਰੂਕਤਾ ਸੰਦੇਸ਼ ਦਿੰਦੇ ਹੋਏ ਕਿਹਾ ਕਿ ਸੂਗਰ ਦੀ ਬੀਮਾਰੀ ਤੋਂ ਬਚਾਅ ਲਈ ਹਰੀਆਂ ਸਬਜੀਆਂ/ਸਲਾਦ/ਫਲਾਂ ਦਾ ਸੇਵਨ ਜਿਆਦਾ ਕਰੋ ਅਤੇ ਆਟੇ ਨੂੰ ਬਿਨਾਂ ਛਾਣੇ ਵਰਤੋਂ, ਰੋਜਾਨਾ 30 ਤੋਂ 40 ਮਿੰਟ ਸੈਰ/ਕਸਰਤ ਕਰੋ, ਪੌੜੀਆਂ ਦਾ ਇਸਤੇਮਾਲ ਵੱਧ ਤੋਂ ਵੱਧ ਕਰੋ, ਲੋੜ ਪੈਣ ਉੱਤੇ ਹੀ ਲਿਫਟ ਦੀ ਵਰਤੋਂ ਕਰੋ, ਨੇੜੇ ਖਰੀਦੋ-ਫਰੋਖਤ ਕਰਨ ਲਈ ਪੈਦਲ ਜਾਂ ਸਾਈਕਲ ਦਾ ਇਸਤੇਮਾਲ ਕਰੋ। ਯੋਗਾ ਅਤੇ ਧਿਆਨ ਕਰਕੇ ਮਾਨਸਿਕ ਤਣਾਅ ਨੂੰ ਘੱਟ ਕਰੋ, ਘੱਟੋ ਘੱਟ 6 ਤੋਂ 7 ਘੰਟੇ ਨੀਂਦ ਲਓ। ਰੋਜਾਨਾ ਸਮੇਂ ਸਿਰ ਆਪਣੀ ਦਵਾਈ ਦਾ ਸੇਵਨ ਕਰੋ ਅਤੇ ਸ਼ੂਗਰ ਦੀ ਜਾਂਚ ਕਰਵਾਓ।