ਨੈਸ਼ਨਲ ਡੀ ਵਰਮਿੰਗ ਡੇ ਮਿਤੀ 28 ਨਵੰਬਰ 2024 ਨੂੰ ਮਨਾਇਆ ਗਿਆ=ਸਿਵਿਲ ਸਰਜਨ

0

ਮੋਗਾ = 28 ਨਵੰਬਰ () Rakesh Kumar Chhabra
ਪੂਰੇ ਪੰਜਾਬ ਦੇ ਹਰ ਆਂਗਣਵਾੜੀ ਸੈਂਟਰ, ਪ੍ਰਾਈਵੇਟ ਸਕੂਲ, ਸਰਕਾਰੀ ਸਕੂਲ ਅਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ/ਕੋਚਿੰਗ ਸੈਂਟਰ/ਆਈ ਟੀ ਆਈ ਆਦਿ ਸੰਸਥਾਵਾਂ ਵਿੱਚ ਨੈਸ਼ਨਲ ਡੀ ਵਰਮਿੰਗ ਡੇ ਮਨਾਇਆ ਗਿਆ । ਇਸ ਮੌਕੇ ਡਾਕਟਰ ਰੀਤੂ ਜੈਨ (ਕਾਰਜਕਾਰੀ) ਸਿਵਿਲ ਸਰਜਨ ਮੋਗਾ ਜੀ ਨੇ ਦੱਸਿਆ ਕਿ ਜ਼ਿਲੇ ਵਿਚ 1 ਤੋ 2 ਸਾਲ ਦੇ 9207 ਬੱਚਿਆ ਨੂੰ ਐਲਬੈਂਡਾਜੋਲ ਦਾ ਸਿਰਪ ਅਤੇ 2 ਤੋਂ 19 ਸਾਲ ਦੇ 207251 ਬੱਚਿਆਂ ਐਲਬੈਂਡਾਜੋਲ ਦੀਆਂ ਗੋਲੀਆਂ ਖਵਾਈਆ ਗਈਆ ਜੋ ਪੇਟ ਦੇ ਕੀੜਿਆਂ ਦੀ ਸਫਾਈ ਕਰਦੀ ਹੈ। ਜੋ ਬੱਚੇ 28 ਨਵੰਬਰ 2024 ਨੂੰ ਗੋਲੀ ਖਾਣ ਤੋਂ ਰਹਿ ਜਾਣਗੇ ਉਨ੍ਹਾਂ ਨੂੰ 05 ਦਸੰਬਰ ਫ਼ਰਵਰੀ 2024 ਮੋਪ ਅੱਪ ਡੇ ਵਾਲੇ ਦਿਨ ਗੋਲੀ ਖਿਲਾਈ ਜਾਵੇਗੀ ।
ਇਸ ਦੌਰਾਨ ਸਲਾਹਕਾਰ (ਆਰ ਬਾਈ ਐੱਸ ਕੇ) ਤਰੁਣ ਜਾਵਾ ਅਤੇ ਡਾਕਟਰ ਅਜੇ ਖੁਰਾਣਾ , ਸੁਖਬੀਰ ਸਿੰਘ, ਅੰਮ੍ਰਿਤ ਸ਼ਰਮਾ ਵੀ ਹਾਜ਼ਿਰ ਸਨ।

About The Author

Leave a Reply

Your email address will not be published. Required fields are marked *