100 ਦਿਨ ਟੀ ਬੀ ਮੁਹਿੰਮ ਦਾ ਹਰੀ ਝੰਡੀ ਦੇ ਕੇ ਆਗਾਜ਼ ਕੀਤਾ ਗਿਆ। ਲੋਕਾ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇਗਾ- ਡਾ. ਗੌਰਵਪ੍ਰੀਤ ਸੋਢੀ

Moga- (Rakesh Kumar Chhabra)
ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਅਤੇ ਡਿਪਟੀ ਕਮਿਸ਼ਨਰ ਮੋਗਾ ਵਿਸ਼ੇਸ਼ ਸਰੰਗਲ ਜੀ ਦੀ ਯੋਗ ਅਗਵਾਈ ਹੇਠ ਜਿਲਾ ਮੋਗਾ ਅੰਦਰ 100 ਦਿਨਾਂ ਟੀਬੀ ਜਾਗਰੂਕਤਾ ਮੁਹਿੰਮ ਦੀ ਅੱਜ ਸ਼ੁਰੂਆਤ ਕੀਤੀ ਗਈ । ਇਸ ਮੌਕੇ ਇਕ ਟੀਬੀ ਜਾਗਰੂਕਤਾ ਰੈਲੀ ਕੱਢੀ ਗਈ ਜਿਸ ਵਿੱਚ ਵੱਖ ਵੱਖ ਨਰਸਿੰਗ ਸਕੂਲਾਂ ਦੇ ਵਿਦਿਆਰਥੀਆਂ, ਟੀ ਬੀ ਵਿਜੇਤਾ, ਟੀ ਬੀ ਸਟਾਫ਼, ਐਨ ਜੀ ਓ ਟੀ ਬੀ ਅਲਰਟ ਨੇ ਭਾਗ ਲਿਆ ਇਸ ਰੈਲੀ ਨੂੰ ਡਾਕਟਰ ਰਾਜੇਸ਼ ਮਿੱਤਲ਼ ਡਿਪਟੀ ਮੈਡੀਕਲ ਕਮਿਸ਼ਨਰ ਮੋਗਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਇੱਕ ਪ੍ਰਨ (ਸੌਂਹ )ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿੱਚ ਮੰਚ ਸੰਚਾਲਕ ਦੀ ਭੂਮਿਕਾ ਜਸਵੀਰ ਸਿੰਘ ਟੀ ਬੀ ਸੁਪਰਵਾਈਜ਼ਰ ਨੇ ਨਿਭਾਈ। ਇਸ ਮੌਕੇ ਜਿਲਾ ਟੀ ਬੀ ਅਫਸਰ ਮੋਗਾ ਡਾਕਟਰ ਗੌਰਵਪ੍ਰੀਤ ਸੋਢੀ ਨੇ ਆਪਣੇ ਵਿਚਾਰ ਰੱਖਦੇ ਹੋਏ ਕਿਹਾ ਕਿ ਇਹ ਜਾਗਰੂਕਤਾ ਕੰਪੇਨ 7 ਦਸੰਬਰ ਤੋਂ ਸ਼ੁਰੂ ਹੋ ਕੇ 23 ਮਾਰਚ ਤੱਕ ਜਾਰੀ ਰਹੇਗੀ।
ਇਹਦੇ ਵਿੱਚ ਟਾਰਗੇਟ ਪਾਪੂਲੇਸ਼ਨ ਜਿਵੇਂ ਕਿ 60 ਸਾਲ ਤੋਂ ਉੱਤੇ ਉਮਰ ਵਾਲੇ ਲੋਕ , ਸ਼ੂਗਰ ਦੇ ਮਰੀਜ਼, ਐਚ ਆਈ ਵੀ , ਭੱਠੇ ਪਥੇਰ , ਸਲੱਮ ਖੇਤਰ, ਬਿਰਧ ਆਸ਼ਰਮ, ਜੇਲ,ਅਤੇ ਪਿਛਲੇ ਪੰਜ ਸਾਲ ਦੇ ਟੀ ਬੀ ਦੇ ਮਰੀਜ ਜਿਹੜੇ ਦਵਾਈ ਖਾ ਚੁੱਕੇ ਮਰੀਜ ਤੇ ਪਿਛਲੇ ਦੋ ਸਾਲ ਦੇ ਟੀ ਬੀ ਮਰੀਜ ਦੇ ਸੰਪਰਕ ਸੂਤਰ ਇਹਨਾਂ ਸਾਰਿਆਂ ਨੂੰ ਸਕਰੀਨ ਕੀਤਾ ਜਾਣਾ ਹੈ। ਜਿਹੜਾ ਇਹਨਾਂ ਚੋਂ ਕੋਈ ਪੋਜੀਟਿਵ ਆਉਂਦਾ ਤਾਂ ਉਹਨੂੰ ਉਚਿਤ ਅਤੇ ਮੁਫ਼ਤ ਦਵਾਈ ਦਿੱਤੀ ਜਾਣੀ ਜੇ ਨਹੀਂ ਪੋਜੀਟਿਵ ਆਉਂਦਾ ਤਾਂ ਉਹਨੂੰ ਵਿਸ਼ੇਸ ਇਲਾਜ ਤੇ ਪਾਇਆ ਜਾਣਾ ਤਾਂ ਜੋ ਕਿ ਅੱਗੇ ਤੋਂ ਬਿਮਾਰੀ ਤੋ ਬਚਾ ਰਹੇ। ਇਹ 100 ਦਿਨਾਂ ਐਕਟੀਵਿਟੀ ਜਿਕਰਯੋਗ ਹੈ ਕਿ ਇਹਦੇ ਨਾਲ ਹੀ ਸਿਹਤ ਵਿਭਾਗ ਦੇ ਸਮੇਤ ਜਿੰਨੇ ਵੀ ਵਿਭਾਗ ਹਨ ਓਹਨਾ ਵਿਚ ਬੀ ਬਾਰੇ ਜਾਗਰੂਕਤਾ ਕੀਤੀ ਜਾਣੀਂ ਹੈ।
ਟੀ ਬੀ ਇਮਪੈਕਟ ਵਾਲੀ ਸੰਸਥਾ ਜੋ ਐਨ ਟੀ ਪੀ ਮੋਗਾ ਰਲ ਕੇ ਕੰਮ ਕਰ ਰਹੀ ਆ। ਉਹਨਾਂ ਦੁਆਰਾ ਬਹੁਤ ਟੀ ਬੀ ਚੈਂਪੀਅਨ ਟਰੇਨ ਕਰ ਦਿੱਤੇ ਹਨ ਤੇ ਅੱਗੇ ਵੀ ਟ੍ਰੇਨਿੰਗ ਜਾਰੀ ਹੈ ਜੋਂ ਕਿ ਬਾਅਦ ਟੀਬੀ ਚੈਂਪੀਅਨ ਦੁਆਰਾ ਵੱਖ ਥਾਵਾਂ ਤੇ ਅਵੇਅਰਨੈਸ ਐਕਟੀਵਿਟੀ ਕੀਤੀ ਜਾਵੇ ਸਾਰਿਆਂ ਨੂੰ ਅਪੀਲ ਹੈ ਕਿ ਆਪਣਾ ਵੱਧ ਤੋਂ ਵੱਧ ਸਹਿਯੋਗ ਦੇਣ ਅਤੇ ਟੀ ਬੀ ਦੇ ਜੜ੍ਹ ਤੋਂ ਮਾਰ ਨੂੰ ਖਤਮ ਕਰ ਸਕੀਏ। ਇਸ ਮੌਕੇ ਡਾਕਟਰ ਜਸਜੀਤ ਕੌਰ ਮੈਡੀਕਲ ਅਫਸਰ ਟੀ ਬੀ ਵਿਭਾਗ, ਅੰਕੁਸ਼ ਕੁਮਾਰ ਦਫਤਰ ਡਿਪਟੀ ਮੈਡੀਕਲ ਕਮਿਸ਼ਨਰ, ਅੰਮ੍ਰਿਤ ਸ਼ਰਮਾ ਵੀ ਹਾਜਰ ਸਨ