ਰਾਜ ਪੱਧਰੀ ਸਮਾਗਮ ਵਿੱਚ ਸਿਹਤ ਵਿਭਾਗ ਮੋਗਾ ਨੂੰ ਮਿਲਿਆ ਸਨਮਾਨ ਲਗਾਤਾਰ ਚੋਥੀ ਵਾਰ ਸਨਮਾਨ ਮਿਲਣ ਤੇ ਸਿਵਿਲ ਸਰਜਨ ਨੇ ਕੀਤਾ ਖ਼ੁਸ਼ੀ ਦਾ ਇਜਹਾਰ ਟੀਮ ਨੂੰ ਦਿੱਤੀ ਵਧਾਈ

0

ਮੋਗਾ,14 ਦਸੰਬਰ (Rakesh Kumar Chhabra) – ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਬਲਵੀਰ ਸਿੰਘ ਦੀ ਅਗਵਾਈ ਹੇਠ ਵਿਸ਼ਵ ਏਡਜ਼ ਦਿਵਸ ਸੰਬੰਧੀ ਰਾਜ ਪੱਧਰੀ ਸਮਾਗਮ ਪਟਿਆਲਾ ਵਿੱਖੇ ਅਜੋਯਤ ਹੋਇਆ।

ਇਸ ਮੌਕੇ ਉਨ੍ਹਾਂ ਨਾਲ -ਪ੍ਰੋਜੈਕਟ ਡਾਇਰੈਕਟਰ ਏਡਜ਼ ਕੰਟਰੋਲ ਸੁਸਾਇਟੀ ਆਈ.ਏ.ਐਸ ਵਰਿੰਦਰ ਸ਼ਰਮਾ ਨੇ ਸਿਹਤ ਵਿਭਾਗ ਦੇ ਅਧਿਕਾਰੀ ਤੇ ਨਾਮਵਰ ਸਖਸੀਅਤਾਂ ਮਜੂਦ ਸਨ। ਇਸ ਮੌਕੇ ਪੰਜਾਬ ਦੇ ਵੱਖ ਵੱਖ ਓ ਐਸ ਟੀ ਕੇਂਦਰਾਂ ਨੂੰ ਸਨਮਾਨਿਤ ਕੀਤਾ ਗਿਆ ਜਿਕਰਯੋਗ ਹੈ ਕਿ ਸਿਵਿਲ ਸਰਜਨ ਮੋਗਾ ਡਾਕਟਰ ਰਾਜੇਸ਼ ਅੱਤਰੀ ਦੀ ਅਗਵਾਈ ਹੇਠ ਮੋਗਾ ਦੇ ਸਿਵਿਲ ਹਸਪਤਾਲ ਵਿੱਚ ਚਲ ਰਹੇ ਓ ਐਸ ਟਿ ਕੇਂਦਰ ਮੋਗਾ ਦੀ ਸਮੁੱਚੀ ਟੀਮ ਨੂੰ ਸੀਨੀਅਰ ਮੈਡੀਕਲ ਅਫਸਰ ਕਮ ਇੰਚਾਰਜ ਸਿਵਲ ਹਸਪਤਾਲ ਮੋਗਾ ਅਤੇ ਓ ਐਸ ਟੀ ਕੇਂਦਰ ਦੇ ਨੋਡਲ ਅਫ਼ਸਰ ਚਰਨਪ੍ਰੀਤ ਸਿੰਘ ਮਾਨਸਿਕ ਅਤੇ ਦਿਮਾਗੀ ਰੋਗ ਦੇ ਮਾਹਿਰ ਸਿਵਿਲ ਹਸਪਤਾਲ ਮੋਗਾ ਦੀ ਅਗਵਾਈ ਹੇਠ ਪੂਰੀ ਟੀਮ ਡਾਕਟਰ ਨਵਨੀਤ ਕੁਮਾਰ ਸਿੰਗਲ ਮੈਡੀਕਲ ਅਫ਼ਸਰ ਰੁਪਿੰਦਰ ਕੌਰ ਡਾਟਾ ਮੈਨੇਜਰ, ਬਬੀਤਾ ਮਹਿਤਾ ਕੌਂਸਲਰ, ਸਰਬਜੀਤ ਕੌਰ ਸਟਾਫ਼ ਨਰਸ,
ਸਿਮਰਤ ਕੌਰ ਸਟਾਫ਼ ਨਰਸ, ਨੀਰਜ ਰਾਣੀ ਸਟਾਫ਼ ਨਰਸ, ਹਰਜੀਤ ਕੌਰ ਸਟਾਫ ਨਰਸ ਨੂੰ ਸਿਹਤ ਮੰਤਰੀ ਪੰਜਾਬ ਡਾਕਟਰ ਬਲਵੀਰ ਸਿੰਘ ਵਲੋਂ ਸਨਮਨਿਤ ਕੀਤਾ ਗਿਆ।
ਇਸ ਮੌਕੇ ਸਿਵਿਲ ਸਰਜਨ ਮੋਗਾ ਡਾਕਟਰ ਰਾਜੇਸ਼ ਅੱਤਰੀ ਨੇ ਸਮੁੱਚੀ ਟੀਮ ਨੂੰ ਵਧਾਈ ਦਿਤੀ ਅਤੇ ਖੁਸ਼ੀ ਦਾ ਇਜਹਾਰ ਕੀਤਾ ਓਹਨਾ ਦੱਸਿਆ ਕਿ ਜਿਲਾ ਮੋਗਾ ਦੇ ਓ ਐਸ ਟੀ ਕੇਂਦਰ ਨੂੰ ਲਗਾਤਾਰ teeji ਵਾਰ ਰਾਜ ਪੱਧਰੀ ਸਨਮਾਨ ਮਿਲ ਚੁਕਾ ਹੈ atte ਇਸੇ ਕੜੀ ਦੌਰਾਨ ਇਸ ਵਾਰੀ ਵੀ ਪੰਜਾਬ ਵਿੱਚ ਸਿਵਲ ਹਸਪਤਾਲ ਮੋਗਾ ਨੂੰ ਪਹਿਲੇ ਦਰਜੇ ਦਾ ਸਨਮਾਨ ਮਿਲ਼ਿਆ ਹੈ। ਓਹਨਾ ਕਿਹਾ ਕਿ ਐਚ.ਆਈ.ਵੀ/ਏਡਜ਼ ਵਿਰੁੱਧ ਸਾਡੀ ਸਮੂਹਿਕ ਲੜਾਈ ਵਿੱਚ ਸਮਾਜ ਦੀ ਮਹੱਤਵਪੂਰਨ ਭੂਮਿਕਾ ਹੈ atte ਉਨ੍ਹਾਂ ਨੌਜਵਾਨਾਂ ਨੂੰ ਅਤੇ ਐੱਨ ਜੀ ਓ ਨੂੰ ਅਪੀਲ ਕਰਦਿਆ ਕਿਹਾ ਉਹ ਏਡਜ ਵਿਰੁੱਧ ਲੜਾਈ ਵਿੱਚ ਮੋਹਰੀ ਰੋਲ ਅਦਾ ਕਰਨ। ਉਨ੍ਹਾਂ ਕਿਹਾ ਕਿ ਇਹ ਬਿਮਾਰੀ ਦੁਨੀਆਂ ਭਰ ਵਿੱਚ ਇੱਕ ਵੱਡੀ ਸਮੱਸਿਆ ਬਣ ਗਈ ਹੈ। ਇਹ ਅਜਿਹਾ ਵਾਇਰਸ ਹੈ, ਜੋ ਆਮ ਲੋਕਾਂ ਨੂੰ ਉਦੋਂ ਤੱਕ ਪ੍ਰਭਾਵਿਤ ਨਹੀਂ ਕਰਦਾ ਜਦੋਂ ਤੱਕ ਵਾਇਰਸ ਵਾਲੇ ਵਿਅਕਤੀ ਦੇ ਸੰਪਰਕ(through blood route or unprotected sex) ਵਿੱਚ ਨਹੀਂ ਆਉਂਦਾ।
ਡਾ. ਚਰਨਪ੍ਰੀਤ ਸਿੰਘ, ਜਿਲਾ ਨੋਡਲ ਅਫ਼ਸਰ ਓ ਐੱਸ ਟੀ ਕੇਂਦਰ ਨੇ ਕਿਹਾ ਕਿ ਐਚ.ਆਈ.ਵੀ. ਪਾਜ਼ਿਟਿਵ ਮਰੀਜ਼ ਦਵਾਈ ਲੈਣ ਲਈ ਏ.ਆਰ.ਟੀ. ਕੇਂਦਰਾਂ ਵਿੱਚ ਰਜਿਸਟਰਡ kite jaande ਹਨ। ਐਚ.ਆਈ.ਵੀ. ‘ਤੇ ਕਾਬੂ ਪਾਉਣ ਲਈ ਸਿਵਿਲ ਹਸਪਤਾਲ ਵਿੱਚ ਏ ਆਰ ਟੀ centre han ਜਿੱਥੇ ਕੋਈ ਵੀ ਆਪਣਾ ਟੈਸਟ ਮੁਫ਼ਤ ਕਰਵਾ ਸਕਦਾ ਹੈ ਅਤੇ ਟੈਸਟ de ਨਤੀਜੇ ਗੁਪਤ ਰੱਖੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਜੇਕਰ ਕੋਈ ਐਚ.ਆਈ.ਵੀ. ਪਾਜਿਟਿਵ ਪਾਇਆ ਜਾਂਦਾ ਹੈ ਤਾਂ ਘਬਰਾਉਣ ਦੀ ਲੋੜ ਨਹੀਂ ਉਹ ਵੀ ਦਵਾਈਆਂ ਨਾਲ ਲੰਬੀ swasth ਜ਼ਿੰਦਗੀ ਬਤੀਤ ਕਰ ਸਕਦਾ ਹੈ ਅਤੇ ਇਹ ਦਵਾਈਆਂ ਸਰਕਾਰੀ ਹਸਪਤਾਲ ਵਿੱਚ ਏ.ਆਰ.ਟੀ. ਕੇਂਦਰ ਵਿੱਚ ਮੁਫ਼ਤ ਦਿੱਤੀਆ ਜਾ ਰਹੀਆਂ ਹਨ। ਇਸ ਬਾਰੇ ਡਾਕਟਰ ਚਰਨਪ੍ਰੀਤ ਸਿੰਘ ਨੋਡਲ ਅਫ਼ਸਰ ਓ ਐਸ ਟੀ ਕੇਂਦਰ ਨੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਸੂਈ ਸਰਿੰਜਾਂ (I.V) ਨਾਲ ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਨਸ਼ਾ ਛੁਡਾਉਣ ਲਈ ਓ.ਐਸ.ਟੀ. ਕੇਂਦਰ ਮੋਗਾ ਵਿੱਚ ਇਲਾਜ ਮੁਫ਼ਤ ਦਿੱਤਾ ਜਾ ਰਿਹਾ ਹੈ। ਓਹਨਾ ਨੇ ਏਡਜ਼ ਬਾਰੇ ਬੋਲਦਿਆਂ ਕਿਹਾ ਕਿ ਇਸ ਨਾ-ਮੁਰਾਦ ਬਿਮਾਰੀ ਬਾਰੇ ਵੱਧ ਤੋਂ ਵੱਧ ਜਾਗਰੂਕTA DI LORH ਹੈ। ਅੱਜ ਇਹ ਬਿਮਾਰੀ ਸਾਡੇ ਵਾਸਤੇ ਇਕ ਸਮੱਸਿਆ ਹੀ ਨਹੀਂ ਸਗੋਂ ਇੱਕ ਸਮਾਜਿਕ ਅਤੇ ਆਰਥਿਕ ਸਮੱਸਿਆ ਵੀ ਹੈ।
ਡਾਕਟਰ ਨਵਨੀਤ ਕੁਮਾਰ ਸਿੰਗਲ ਨੇ ਦਸਿਆ ਕਿ ਐਚ.ਆਈ.ਵੀ. ‘ਤੇ ਕਾਬੂ ਪਾਉਣ ਅਤੇ ਇਲਾਜ ਲਈ ਆਈ.ਈ.ਸੀ.ਟੀ.ਸੀ. ਕੇਂਦਰ ਸਿਵਿਲ ਹਸਪਤਾਲ ਮੋਗਾ ਵਿੱਚ ਚਲ ਰਿਹਾ ਹੈ। ਜਿੱਥੇ ਕੋਈ ਵੀ ਆਪਣਾ ਟੈਸਟ ਮੁਫ਼ਤ ਕਰਵਾ ਸਕਦਾ ਹੈ ਅਤੇ ਟੈਸਟ ਦੀ ਨਤੀਜੇ ਗੁਪਤ ਰੱਖੇ ਜਾਂਦੇ ਹਨ। ਸਿਵਿਲ ਸਰਜਨ ਨੇ ਟੀਮ ਨੂੰ ਵਧਾਈ ਦਿੱਤੀ।

About The Author

Leave a Reply

Your email address will not be published. Required fields are marked *