ਮਿਸ਼ਨ ਤੰਦਰੁਸਤ ਪੰਜਾਬ ਤਹਿਤ ਚੜਿੱਕ ਸਕੂਲ ਵਿਖੇ ਯੋਗਾ ਤੇ ਧਿਆਨ ਕੈਂਪ ਲਗਾਇਆ

0

ਮੋਗਾ, 18 ਦਸੰਬਰ,(Rakesh Kumar Chhabra)

ਪੰਜਾਬ ਸਕੂਲ ਸਿੱਖਿਆ ਵਿਭਾਗ ਅਤੇ ਸਟੇਟ ਕੌਂਸਲ ਫਾਰ ਐਜ਼ੂਕੇਸ਼ਨਲ ਰਿਸਰਚ ਅਤੇ ਟਰੇਨਿੰਗ ਪੰਜਾਬ ਦੀਆਂ ਸਪੱਸ਼ਟ ਹਦਾਇਤਾਂ ਅਤੇ ਪ੍ਰੋਜੈਕਟ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਵਿਦਿਆਰਥੀਆਂ ਨੂੰ ਸਿਹਤਮੰਦ ਰਹਿਣ ਲਈ ਅੱਜ ਸ਼ਹੀਦ ਸਿਪਾਹੀ ਲਖਵੀਰ ਸਿੰਘ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੜਿੱਕ ਜਿਲ੍ਹਾ ਮੋਗਾ ਵਿਖੇ ਯੋਗਾ ਅਤੇ ਧਿਆਨ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਜਿਲ੍ਹਾ ਮੋਗਾ ਦੇ ਪ੍ਰਸਿੱਧ ਯੋਗਾ ਟ੍ਰੇਨਰ ਗਗਨਦੀਪ ਕੌਰ ਗਿੱਲ ਜੋ ਕਿ ਗਗਨ ਡਾਂਸ ਅਤੇ ਯੋਗ ਅਕੈਡਮੀ ਵੀ ਚਲਾ ਰਹੇ ਹਨ, ਆਪਣੇ ਟੀਮ ਮੈਂਬਰਾਂ ਅਰਵਿੰਦਰਪਾਲ ਸਿੰਘ ਗਿੱਲ, ਸਿਮਰਜੀਤ ਕੌਰ, ਹਰਪ੍ਰੀਤ ਕੌਰ ਅਤੇ ਆਰਤੀ ਸ਼ਰਮਾ ਦੇ ਨਾਲ ਪਹੁੰਚੇ,ਉਹਨਾਂ ਨੇ ਵਿਦਿਆਰਥੀਆਂ ਨੂੰ ਸਿਹਤਮੰਦ ਰਹਿਣ ਲਈ ਕਈ ਤਰ੍ਹਾਂ ਦੇ ਯੋਗ ਆਸਨ ਕਰਵਾਏ।ਵਿਦਿਆਰਥੀਆਂ ਨੇ ਵੀ ਬਹੁਤ ਅੱਛੇ ਢੰਗ ਨਾਲ ਯੋਗ ਆਸਨ ਕੀਤੇ ਅਤੇ ਸਿੱਖੇ। ਉਹਨਾਂ ਨੇ ਬੱਚਿਆਂ ਨੂੰ ਮੋਬਾਈਲ ਤੋਂ ਦੂਰ ਰਹਿਣ ਲਈ ਅਤੇ ਬੀਮਾਰੀਆਂ ਤੋਂ ਬਚਾਅ ਅਤੇ ਛੁਟਕਾਰਾ ਪਾਉਣ ਵਾਲੇ ਬੜੇ ਦਿਲਚਸਪ ਯੋਗ ਕਰਵਾਏ।ਸਾਰੇ ਵਿਦਿਆਰਥੀਆ ਨੂੰ ਯੋਗ ਕਰਨ ਤੋਂ ਬਾਅਦ ਕੇਲਿਆ ਨਾਲ ਬਣਾਈ ਹੋਈ ਮਿਸ਼ਨ ਤੰਦਰੁਸਤ ਰੰਗੋਲੀ ਵਿੱਚੋ ਖਾਣ ਲਈ ਕੇਲੇ ਦਿੱਤੇ ਗਏ ਤਾਂ ਕਿ ਉਹਨਾਂ ਨੂੰ ਫਟਾਫਟ ਊਰਜਾ ਮਿਲ ਸਕੇ।ਗਗਨਦੀਪ ਕੌਰ ਗਿੱਲ ਨੇ ਵੀ ਆਪਣੇ ਦੁਆਰਾ ਲਿਆਂਦੇ ਹੋਏ ਬਿਸਕੁਟ ਬੱਚਿਆਂ ਨੂੰ ਵੰਡੇ ।
ਸਕੂਲ ਇੰਚਾਰਜ ਗੁਰਜੀਤ ਕੌਰ ਨੇ ਗਗਨਦੀਪ ਕੌਰ ਗਿੱਲ ਅਤੇ ਉਹਨਾਂ ਦੀ ਟੀਮ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਰੇ ਬੱਚਿਆਂ ਨੂੰ ਹਰ ਰੋਜ਼ ਯੋਗਾ ਕਰਨਾ ਚਾਹੀਦਾ ਹੈ ਇਸ ਨਾਲ ਉਹਨਾਂ ਦਾ ਸਰੀਰ ਅਤੇ ਦਿਮਾਗ ਠੀਕ ਰਹਿੰਦਾ ਹੈ। ਨੀਲਮ ਰਾਣੀ ਮਿਸ਼ਨ ਤੰਦਰੁਸਤ ਨੋਡਲ ਇੰਚਾਰਜ ਨੇ ਵੀ ਗਗਨਦੀਪ ਕੌਰ ਗਿੱਲ ਯੋਗਾ ਟ੍ਰੇਨਰ ਅਤੇ ਉਹਨਾਂ ਦੀ ਟੀਮ ਦੇ ਸਾਰੇ ਮੈਂਬਰਾਂ ਦਾ ਧੰਨਵਾਦ ਕੀਤਾ ਜੋ ਕਿ ਉਹਨਾਂ ਦੇ ਸੱਦੇ ਨੂੰ ਕਬੂਲ ਕਰਦੇ ਹੋਏ ਆਪਣਾ ਕੀਮਤੀ ਸਮਾਂ ਕੱਢ ਕੇ ਬੱਚਿਆਂ ਨੂੰ ਯੋਗ ਆਸਨ ਕਰਵਾਉਣ ਲਈ ਆਏ। ਨੀਲਮ ਰਾਣੀ ਤੇ ਵਿਦਿਆਰਥੀਆਂ ਨੇ ਵੱਖਰੇ ਅੰਦਾਜ਼ ਵਿਚ ਰੰਗੋਲੀ ਬਣਾ ਕੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਜੋਂ ਕਿ ਸਾਰੇ ਮਹਿਮਾਨਾਂ ਨੂੰ ਬੜਾ ਵਧੀਆ ਲੱਗਿਆ।
ਅੰਤ ਵਿੱਚ ਯੋਗ ਟੀਚਰ ਅਤੇ ਟ੍ਰੇਨਰ ਅਤੇ ਉਹਨਾਂ ਦੀ ਟੀਮ ਦੇ ਸਾਰੇ ਮੈਂਬਰਾਂ ਨੂੰ ਹਰੇ ਬੂਟੇ ਅਤੇ ਮਿਸ਼ਨ ਤੰਦਰੁਸਤ ਦੀਆਂ ਟਰਾਫੀਆ ਦੇ ਕੇ ਸਨਮਾਨਤ ਕੀਤਾ ਗਿਆ। ਇਸ ਸਾਰੇ ਪ੍ਰੋਗਰਾਮ ਨੂੰ ਮਿਸ਼ਨ ਤੰਦਰੁਸਤ ਨੋਡਲ ਇੰਚਾਰਜ ਮੈਡਮ ਨੀਲਮ ਰਾਣੀ ਅਤੇ ਮਿਸ਼ਨ ਤੰਦਰੁਸਤ ਦੇ ਟੀਮ ਮੈਂਬਰ ਲੈਕਚਰਾਰ ਜਤਿੰਦਰਪਾਲ ਸਿੰਘ ,ਮੈਡਮ ਹਰਜੀਤ ਕੌਰ, ਮੈਡਮ ਪਲਕ ਗੁਪਤਾ, ਸ਼੍ਰੀ ਗੁਰਦੀਪ ਸਿੰਘ ਜੀ ਅਤੇ ਸਾਰੇ ਹੀ ਸਟਾਫ ਦੇ ਸਹਿਯੋਗ ਨਾਲ ਬਹੁਤ ਵਧੀਆ ਤਰੀਕੇ ਨਾਲ ਸੰਪੰਨ ਕੀਤਾ ਗਿਆ।ਇਸ ਸਮੇਂ ਸਾਰਾ ਚੜਿੱਕ ਸਕੂਲ ਦਾ ਸਟਾਫ਼ ਵੀ ਹਾਜਰ ਸੀ।

About The Author

ਮੋਗਾ, 31 ਮਈ – ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਨੂੰ ਨਸ਼ਾ ਮੁਕਤ ਕਰਨ ਦੀ ਵਿੱਢੀ ਮੁਹਿੰਮ ਤਹਿਤ ਰਾਜ ਭਰ ਦੇ ਪਿੰਡਾਂ ਤੇ ਵਾਰਡਾਂ ਵਿੱਚ ਨਸ਼ਾ ਮੁਕਤੀ ਯਾਤਰਾਵਾਂ ਕੀਤੀਆਂ ਜਾ ਰਹੀਆਂ ਹਨ । ਇਸ ਰਾਹੀਂ ਹਰ ਘਰ ਤੱਕ ਇਹ ਸੁਨੇਹਾ ਪਹੁੰਚਾਇਆ ਜਾ ਰਿਹਾ ਹੈ ਕਿ ਨਸ਼ਿਆਂ ਦਾ ਖਾਤਮਾ ਕਰਨ ਲਈ ਸਰਕਾਰ ਵਚਨਬੱਧ ਹੈ ਅਤੇ ਲੋਕਾਂ ਦੇ ਸਰਗਰਮ ਸਹਿਯੋਗ ਦੀ ਵੀ ਬੇਹਦ ਜ਼ਰੂਰਤ ਹੈ। ਨਸ਼ਿਆਂ ਖਿਲਾਫ ਫੈਸਲਾਕੁੰਨ ਲੜਾਈ ਦੇ ਅਗਲੇ ਪੜਾਅ ਵਜੋਂ ਹੁਣ ਸਰਕਾਰ ਵੱਲੋਂ ਨਸ਼ਾ ਮੁਕਤੀ ਯਾਤਰਾ ਸ਼ੁਰੂ ਕੀਤੀ ਗਈ ਹੈ ਤਾਂ ਕਿ ਪਿੰਡ ਪੱਧਰ ‘ਤੇ ਜਾ ਕੇ ਡਿਫੈਂਸ ਕਮੇਟੀਆਂ ਦੇ ਸਹਿਯੋਗ ਨਾਲ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਨਾਗਰਿਕਾਂ ਨੂੰ ਜਾਣੂ ਕਰਵਾਇਆ ਜਾ ਸਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਬਾਘਾਪੁਰਾਣਾ ਸਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਲੰਡੇ, ਮਾਹਲਾ ਕਲਾਂ, ਲੰਘੇਆਣਾ ਪੁਰਾਣਾ, ਲੰਘੇਆਣਾ ਨਵਾਂ, ਚੋਟੀਆਂ ਠੋਬਾ, ਜੈ ਸਿੰਘ ਵਾਲਾ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੀਤਾ। ਉਹਨਾਂ ਦੱਸਿਆ ਕਿ ਨਸ਼ਾ ਤਸਕਰਾਂ ਖਿਲਾਫ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਾਨੂੰਨੀ ਕਰਵਾਈ ਕੀਤੀ ਜਾ ਰਹੀ ਹੈ। ਨਸ਼ਾ ਪੀੜਤਾਂ ਦਾ ਸਹੀ ਇਲਾਜ ਕਰਕੇ ਉਹਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਕਰਨ ਲਈ ਸਾਰਥਕ ਯਤਨ ਕੀਤੇ ਜਾ ਰਹੇ ਹਨ। ਪਿੰਡ ਤੇ ਵਾਰਡ ਪੱਧਰ ਦੀਆਂ ਡਿਫੈਂਸ ਕਮੇਟੀਆਂ ਨਾਲ ਲੋਕ ਆਪ ਮੁਹਾਰੇ ਜੁੜਨ ਲੱਗੇ ਹਨ ਅਤੇ ਹੁਣ ਇਹ ਜੰਗ ਇਕੱਲੇ ਇਕੱਲੇ ਵਾਰਡ ਅਤੇ ਪਿੰਡ ਵਿਚੋਂ ਚੱਲਣ ਲੱਗੀ ਹੈ। ਜ਼ਮੀਨੀ ਪੱਧਰ ਤੇ ਇਹ ਮੁਹਿੰਮ ਪਹੁੰਚ ਚੁੱਕੀ ਹੈ ਅਤੇ ਪੰਜਾਬ ਜਲਦੀ ਨਸ਼ਾ ਮੁਕਤ ਹੋ ਕੇ ਰੰਗਲਾ ਪੰਜਾਬ ਬਣੇਗਾ। ਨਸ਼ਾ ਮੁਕਤੀ ਯਾਤਰਾ ਵਿੱਚ ਲੋਕਾਂ ਨੇ ਨਸ਼ਾ ਮੁਕਤੀ ਵਿੱਚ ਸਰਕਾਰ ਨੂੰ ਪੂਰਨ ਸਹਿਯੋਗ ਦੇਣ ਦੀ ਸਹਿਮਤੀ ਪ੍ਰਗਟਾਈ। ਉਹਨਾਂ ਪਿੰਡ ਵਾਸੀਆਂ ਨੂੰ ਨਸ਼ਿਆਂ ਨਾਲ ਇਕਜੁੱਟ ਹੋ ਕੇ ਲੜਨ ਦੀ ਸਹੁੰ ਚੁਕਾਈ। ਉਹਨਾਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਲੋਕ ਪੰਜਾਬ ਸਰਕਾਰ ਦਾ ਨਸ਼ਾ ਵਿਰੋਧੀ ਮੁਹਿੰਮ ਵਿੱਚ ਬਿਨਾ ਕਿਸੇ ਦਬਾਅ ਤੋਂ ਸਹਿਯੋਗ ਦੇਣ। ਉਹਨਾਂ ਕਿਹਾ ਕਿ ਜੇਕਰ ਹਰੇਕ ਵਾਰਡ ਜਾਂ ਪਿੰਡਾਂ ਦੀਆਂ ਪੰਚਾਇਤਾਂ ਨਸ਼ਾ ਮੁਕਤੀ ਦਾ ਪ੍ਰਣ ਲੈ ਲੈਣਗੀਆਂ ਤਾਂ ਨਸ਼ਾ ਜਾਂ ਨਸ਼ਾ ਤਸਕਰਾਂ ਦਾ ਨਾਮੋ ਨਿਸ਼ਾਨ ਵੀ ਨਹੀਂ ਰਹੇਗਾ। ਹੁਣ ਕਿਸੇ ਵੀ ਨਸ਼ਾ ਤਸਕਰ ਨੂੰ ਸਿਆਸੀ ਜਾਂ ਹੋਰ ਕੋਈ ਸਹਿਯੋਗ ਨਹੀਂ ਮਿਲ ਰਿਹਾ ਇਸ ਲਈ ਬਹੁਤ ਜਲਦ ਪੰਜਾਬ ਨਸ਼ਾ ਮੁਕਤ ਹੋਵੇਗਾ। ਉਹਨਾਂ ਸਮੂਹ ਵਾਰਡ ਵਾਸੀਆਂ ਨੂੰ ਨਸ਼ਾ ਮੁਕਤੀ ਮੁਹਿੰਮ ਵਿੱਚ ਆਪਣਾ ਪੂਰਨ ਸਹਿਜੋਗ ਦੇਣ ਦਾ ਪ੍ਰਣ ਦਿਵਾਇਆ। ਉਹਨਾਂ ਦੱਸਿਆ ਕਿ ਨਸ਼ਾ ਪੀੜਤਾਂ ਦਾ ਸਹੀ ਇਲਾਜ ਕਰਕੇ ਉਹਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਕਰਨ ਲਈ ਸਾਰਥਕ ਯਤਨ ਕੀਤੇ ਜਾ ਰਹੇ ਹਨ।

Leave a Reply

Your email address will not be published. Required fields are marked *