ਸੰਤ ਮਹੇਸ਼ ਮੁਨੀ ਜੀ ਬੋਰੇਵਾਲਾ ਗਊਸ਼ਾਲਾ ਸੇਖਾ ਕਲਾਂ ਵਿਖੇ ਲਗਾਇਆ ਗਊ ਭਲਾਈ ਕੈਂਪ 296 ਪਸ਼ੂਆਂ ਦੀ ਜਾਂਚ ਕਰਕੇ 25 ਹਜ਼ਾਰ ਦੀਆਂ ਦਵਾਈਆਂ ਦੀ ਮੁਫਤ ਵੰਡ ਕੀਤੀ-ਡਿਪਟੀ ਡਾਇਰੈਕਟਰ ਹਰਵੀਨ ਕੌਰ

0

ਮੋਗਾ, 7 ਜਨਵਰੀ,(Rakesh Kumar Chhabra)
ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਸ਼੍ਰੀ ਅਸ਼ੋਕ ਕੁਮਾਰ ਸਿੰਗਲਾ ਰਹਿਨੁਮਾਈ ਅਤੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਡਾ.ਜੀ.ਐਸ.ਬੇਦੀ ਜੀ ਦੇ ਦਿਸ਼ਾ ਨਿਰਦੇਸ਼ ਹੇਠ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮੋਗਾ ਡਾ.ਹਰਵੀਨ ਕੌਰ ਦੀ ਅਗਵਾਈ ਹੇਠ ਸੰਤ ਮਹੇਸ਼ ਮੁਨੀ ਜੀ ਬੋਰੇਵਾਲਾ ਗਊਸ਼ਾਲਾ ਸੇਖਾ ਕਲਾਂ ਰੋਡ ਸਮਾਲਸਰ ਤਹਿਸੀਲ ਬਾਘਾ ਪੁਰਾਣਾ ਜ਼ਿਲ੍ਹਾ ਮੋਗਾ ਵਿਖੇ ਗਊ ਭਲਾਈ ਕੈਂਪ ਲਗਾਇਆ ਗਿਆ।
ਇਸ ਕੈਂਪ ਵਿੱਚ 296 ਪਸ਼ੂਆਂ ਦੀ ਜਾਂਚ ਕਰਕੇ, ਕੁੱਲ 25 ਹਜਾਰ ਰੁਪਏ ਦੀ ਦਵਾਈ, ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਮੁਫ਼ਤ ਮੁਹੱਈਆ ਕਰਵਾਈ ਗਈ। ਪਸ਼ੂਆਂ ਦੇ ਇਲਾਜ ਅਤੇ ਨਿਰੀਖਣ ਦੇ ਨਾਲ-ਨਾਲ ਗਊਸ਼ਾਲਾ ਦੇ ਪ੍ਰਬੰਧਕਾਂ ਨੂੰ ਪਸ਼ੂਆਂ ਦੀ ਸਾਂਭ-ਸੰਭਾਲ ਅਤੇ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਵੱਖ-ਵੱਖ ਵੈਕਸੀਨੇਸ਼ਨ ਜਿਵੇਂ ਕਿ ਮੂੰਹ-ਖੁਰ ਟੀਕਾਕਰਨ,ਗਲਘੋਟੂ ਟੀਕਾਕਰਨ, ਬਰੂਸੀਲੋਸਿਸ ਬਿਮਾਰੀ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ।
ਇਸ ਕੈਂਪ ਵਿੱਚ ਡਾ. ਹਰਜਿੰਦਰ ਸਿੰਘ ਐਸ.ਵੀ.ਓ ਮੋਗਾ, ਡਾ.ਰਾਜਿੰਦਰ ਸਿੰਘ ਐਸ.ਵੀ.ਓ ਬਾਘਾ ਪੁਰਾਣਾ, ਡਾ.ਕਮਲਪ੍ਰੀਤ ਸਿੰਘ, ਡਾ.ਕਮਲ ਕੁਮਾਰ, ਡਾ.ਰਾਕੇਸ਼ ਮਿੱਤਲ, ਸੁਖਜਿੰਦਰ ਸਿੰਘ, ਜਤਿੰਦਰ ਸਿੰਘ, ਜਸਪ੍ਰੀਤ ਸਿੰਘ (ਵੈਟੀ.ਇੰਸਪੈਕਟਰ) ਨੱਥਨੀ, ਜਸਵੰਤ ਸਿੰਘ, ਬਸੰਤ ਸਿੰਘ ਦਰਜ਼ਾ ਚਾਰ ਸਟਾਫ ਅਤੇ ਗਊ ਭਗਤ ਹਾਜ਼ਰ ਰਹੇ।
ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮੋਗਾ ਵੱਲੋਂ ਇਸ ਉਪਰਾਲੇ ਰਾਹੀਂ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨੂੰ ਬੇਸਹਾਰਾ ਗਊਧੰਨ ਦੀ ਸਾਂਭ-ਸੰਭਾਲ ਲਈ ਪ੍ਰੇਰਿਤ ਕੀਤਾ ਗਿਆ ਤਾਂ ਜੋ ਸੜਕਾਂ ਉਪਰ ਬੇਸਹਾਰਾ ਗਊਧਨ ਕਾਰਨ ਹੋਣ ਵਾਲੇ ਮਨੁੱਖੀ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ ਅਤੇ ਵੱਧ ਤੋਂ ਵੱਧ ਬੇਆਸਰਾ ਗਊਧੰਨ ਨੂੰ ਗਊਸ਼ਾਲਾਵਾਂ ਵਿੱਚ ਰੱਖਿਆ ਜਾ ਸਕੇ।

About The Author

Leave a Reply

Your email address will not be published. Required fields are marked *