ਨਵ -ਜੰਮੇ ਬੱਚੇ ਲਈ ਸੰਪੂਰਨ ਟੀਕਾਕਰਨ ਜਰੂਰੀ – ਡਾਕਟਰ ਸਿੰਗਲਾ (ਸਿਵਿਲ ਸਰਜਨ ਵਲੋ ਅਚਨਚੇਤ ਨਿਰੀਖਣ ਕੀਤਾ ਗਿਆ)

ਮੋਗਾ 9 ਜਨਵਰੀ -(Rakesh Kumar Chhabra)
ਡਾਇਰੈਕਟਰ ਸਿਹਤ ਵਿਭਾਗ ਪੰਜਾਬ ਦੇ ਹੁਕਮਾਂ ਮੁਤਾਬਿਕ ਸਿਹਤ ਵਿਭਾਗ ਦੀਆ ਸੇਵਾਵਾਂ ਵਿਚ ਹੋਰ ਵਧੀਆ ਤਰੀਕੇ ਨਾਲ ਵਾਧਾ ਕਰਨ ਲਈ ਸਿਵਲ ਸਰਜਨ ਮੋਗਾ ਡਾਕਟਰ ਅਸ਼ੋਕ ਸਿੰਗਲਾ ਦੇ ਵਲੋ ਵੱਖ ਵੱਖ ਸਿਹਤ ਕੇਂਦਰਾਂ ਦਾ ਨਿਰੀਖਣ ਕੀਤਾ ਗਿਆ। ਬੁੱਟਰ ਅਤੇ ਰਣੀਆਂ ਵਿਖੇ ਮਮਤਾ ਦਿਵਸ ਮਨਾਉਣ ਮੌਕੇ ਵੀ ਨਿਰੀਖਣ ਕੀਤਾ ਗਿਆ ਅਤੇ ਗਰਬਵਤੀ ਮਾਵਾ ਅਤੇ ਨਵ ਜੰਮੇ ਵਾਲੀਆ ਮਾਵਾ ਨੂੰ ਅਪੀਲ ਕੀਤੀ ਕੀ ਓਹ ਬੱਚੇ ਦਾ ਸੰਪੂਰਨ ਟੀਕਾਕਰਨ ਕਰਵਾਉਣ ਤਾਂ ਜੋਂ ਬੱਚੇ ਨੂੰ ਬਹੁਤ ਸਾਰੀਆ ਬਿਮਾਰੀਆਂ ਤੋਂ ਬਚਾਇਆ ਜਾ ਸਕੇ।
ਇਸ ਮੌਕੇ ਜਿਲਾ ਟੀ ਬੀ ਅਫ਼ਸਰ ਡਾਕਟਰ ਗੋਰਾਵਪ੍ਰੀਤ ਸੋਢੀ ਨੇ ਵੀ ਮਮਤਾ ਦਿਵਸ ਬਾਰੇ ਜਾਗਰੂਕ ਕਰਦੇ ਹੋਏ ਕਿਹਾ ਕਿ ਨਵ ਜੰਮੇ ਬੱਚੇ ਵਾਲੀਆ ਮਾਵਾਂ ਨੂੰ ਬੱਚਿਆਂ ਨੂੰ ਛਾਤੀ ਦਾ ਦੁੱਧ ਪਿਲਾਉਣ ਦੀ ਮਹੱਤਤਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਇਹ ਬੱਚੇ ਲਈ ਮਾਂ ਦਾ ਦੁੱਧ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ ਅਤੇ ਪਹਿਲੇ 24 ਘੰਟਿਆਂ ਦੇ ਵਿਚ ਪੀਲਾ ਦੁੱਧ ਬੱਚੇ ਲਈ ਆਉਂਦਾ ਹੈ ਉਹ ਬੱਚੇ ਦੇ ਦਿਮਾਗ ਨੂੰ ਤੇਜ ਕਰਨ ਅਤੇ ਸਿਹਤ ਨੂੰ ਤੰਦਰੁਸਤ ਕਰਨ ਲਈ ਬਹੁਤ ਜ਼ਰੂਰੀ ਹੁੰਦਾ ਹੈ । ਓਹਨਾਂ ਕਿਹਾ ਕਿ ਇਹ ਨਵਜਾਤ ਸ਼ੀਸ਼ੂ ਮਾਂ ਨੂੰ ਦੁੱਧ ਪਿਲਾਉਣ ਨਾਲ ਮਾਵਾਂ ਵੀ ਤੰਦਰੁਸਤ ਰਹਿੰਦੀਆਂ ਹਨ ਉਨ੍ਹਾਂ ਨੂੰ ਛਾਤੀ ਦੇ ਕੈਂਸਰ ਤੋਂ ਬਚਾਅ ਹੁੰਦਾ ਹੈ ਅਤੇ ਉਹਨਾਂ ਦੇ ਸਰੀਰ ਵੀ ਠੀਕ ਹੋ ਜਾਂਦਾ ਹੈ ਅਤੇ ਬੱਚੇ ਨਾਲ ਮੋਹ-ਪਿਆਰ ਗਹਿਰਾ ਹੋ ਜਾਂਦਾ ਹੈ।