ਜ਼ਿਲ੍ਹਾ ਮੋਗਾ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਮਾਪੇ-ਅਧਿਆਪਕ ਮਿਲਣੀ ਅਤੇ ਮਾਤਾਵਾਂ ਲਈ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ ਮੰਜੂ ਭਾਰਦਵਾਜ

0

Moga-(Rakesh Kumar Chhabra)
ਸਕੂਲ ਸਿੱਖਿਆ ਵਿਭਾਗ, ਪੰਜਾਬ ਵਲੋਂ ਰਾਜ ਦੇ ਸਮੂਹ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਮਾਪਿਆਂ ਨਾਲ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਗੁਣਾਤਮਿਕ ਸਿੱਖਿਆ ਦੇਣ ਅਤੇ ਬੱਚਿਆਂ ਦੇ ਅਧਿਕਾਰਾਂ ,ਸਰਬ ਪੱਖੀ ਵਿਕਾਸ ਅਤੇ ਸੁਰੱਖਿਆ ਲਈ ਕੀਤੇ ਜਾ ਰਹੇ ਉਪਾਰਾਲਿਆਂ ਸਬੰਧੀ ਵਿਚਾਰ ਚਰਚਾ ਕਰਨ ਅਤੇ ਮਾਪਿਆਂ, ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚਕਾਰ ਬਿਹਤਰ ਤਾਲਮੇਲ ਬਣਾਉਣ ਦੇ ਉਦੇਸ਼ ਨਾਲ ਅੱਜ ਜ਼ਿਲ੍ਹਾ ਮੋਗਾ ਦੇ ਸਮੂਹ ਸਰਕਾਰੀ ਪ੍ਰਾਇਮਰੀ ਅਤੇ ਅੱਪਰ ਪ੍ਰਾਇਮਰੀ ਸਕੂਲਾਂ ਵਿੱਚ ਮਾਪੇ ਅਧਿਆਪਕ ਮਿਲਣੀ ਅਤੇ ਮਦਰਜ ਵਰਕਸ਼ਾਪ ਆਯੋਜਿਤ ਕਰਵਾਈ ਗਈ । ਇਸ ਮਾਪੇ ਅਧਿਆਪਕ ਮਿਲਣੀ ਅਤੇ ਮਦਰਜ ਵਰਕਸ਼ਾਪ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਸਿੱਖਿਆ ਮੰਜੂ ਭਾਰਦਵਾਜ ਨੇ ਦੱਸਿਆ ਕਿ ਮਾਪੇ ਅਧਿਆਪਕ ਮਿਲਣੀ ਦੌਰਾਨ ਪ੍ਰੀ ਪ੍ਰਾਇਮਰੀ ਦੇ ਚਾਰੇ ਕਾਰਨਰ ਸਜਾਏ ਜਾਣਗੇ ਟੀ. ਐੱਲ. ਐਮ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ । ਪੰਜਾਬ ਸਰਕਾਰ ਦੇ ਗੁਣਾਤਮਕ ਸਿੱਖਿਆ ਲਈ ਨਿਵੇਕਲੇ ਉਪਰਾਲਿਆਂ ਸਬੰਧੀ ਮਾਪਿਆਂ ਨੂੰ ਜਾਣਕਾਰੀ ਦਿੱਤੀ ਜਾਵੇਗੀ । ਇਸ ਸਬੰਧੀ ਸਕੂਲ ਵੱਲੋਂ ਸਮੂਹ ਵਿਦਿਆਰਥੀਆਂ ਦੇ ਮਾਪਿਆਂ, ਪੰਚਾਇਤ ਮੈਂਬਰਾਂ, ਐੱਸ.ਐੱਮ.ਸੀ ਮੈਂਬਰਾਂ ਦੇ ਨਾਲ ਇਲਾਕੇ ਜਾਂ ਪਿੰਡ ਦੇ ਪੱਤਵੰਤੇ ਸੱਜਣਾਂ ਅਤੇ ਲੋਕ ਨੁਮਾਇੰਦਿਆਂ ਨੂੰ ਅਗੇਤਾ ਸੱਦਾ ਦਿੱਤਾ ਗਿਆ ਸੀ। ਹਰੇਕ ਸਕੂਲ ਦੁਆਰਾ ਨੇੜੇ ਦੇ ਧਾਰਮਿਕ/ਸਰਵਜਨਿਕ ਸਥਾਨਾਂ ਤੋਂ ਅਨਾਊਸਮੈਂਟ ਰਾਹੀਂ ਮਾਪੇ- ਅਧਿਆਪਕ ਮਿਲਣੀ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਸੀ ।
ਸਕੂਲ ਵੱਲੋਂ ਵਿਦਿਆਰਥੀਆਂ ਦੇ ਵ੍ਹਾਟਸਐਪ ਗਰੁੱਪਾਂ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਪੋਸਟਰ, ਆਡੀਓ/ਵੀਡੀਓ ਮੈਸੇਜ ਜਾਗਰੂਕਤਾ ਲਈ ਸਾਂਝੇ ਕੀਤੇ ਗਏ।
ਮਾਪੇ-ਅਧਿਆਪਕ ਮਿਲਣੀ ਅਤੇ ਮਦਰਜ ਵਰਕਸ਼ਾਪ ਦੇ ਸਫ਼ਲ ਆਯੋਜਨ ਲਈ ਪਹਿਲਾਂ ਹੀ ਸਮੂਹ ਸਕੂਲ ਸਟਾਫ ਵੱਲੋਂ ਸਕੂਲ ਮੁੱਖੀ ਦੀ ਅਗਵਾਈ ਵਿੱਚ ਮਾਪੇ- ਅਧਿਆਪਕ ਮਿਲਣੀ ਦਾ ਪ੍ਰਭਾਵਸ਼ਾਲੀ ਤਰੀਕੇ ਨਾਲ ਆਯੋਜਨ ਕਰਨ ਸਬੰਧੀ ਤਿਆਰੀ ਕੀਤੀ ਗਈ ਸੀ । ਵਿਦਿਆਰਥੀ ਦੇ ਮਾਪਿਆਂ ਅਤੇ ਪਤਵੰਤਿਆਂ ਦਾ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਸਕੂਲ ਵਿੱਚ ਸਵਾਗਤ ਕੀਤਾ ਗਿਆ।
ਮਾਪੇ-ਅਧਿਆਪਕ ਮਿਲਣੀ ਅਤੇ ਮਾਤਾਵਾਂ ਦੀ ਵਰਕਸ਼ਾਪ ਸਮੇਂ ਮਾਪਿਆਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਨ ਲਈ ਬੈਠਣ ਦਾ ਢੁਕਵਾਂ ਪ੍ਰਬੰਧ ਕੀਤਾ ਗਿਆ ਸੀ। ਅੱਜ ਮਾਪੇ-ਅਧਿਆਪਕ ਮਿਲਣੀ ਦੌਰਾਨ ਮੁੱਖ ਰੂਪ ਵਿੱਚ 2025-2026 ਸੈਸ਼ਨ ਲਈ ਸਰਕਾਰੀ ਸਕੂਲਾਂ ਵਿੱਚ 100 ਪ੍ਰਤੀਸ਼ਤ ਹਾਜ਼ਰੀ ਅਤੇ ਦਾਖਲਾ ਯਕੀਨੀ ਬਣਾਉਣ, ਜਨਵਰੀ ਮਹੀਨੇ ਦੇ ਪ੍ਰੀ ਬੋਰਡ ਦੇ ਨਤੀਜੇ , ਭਵਿੱਖ ਦੀ ਗਤੀਵਿਧੀਆਂ , ਐਫਐਲ ਐਨ ਦੇ ਵਿਸ਼ਲੇਸ਼ਣ ਸਬੰਧੀ ਅਜੰਡੇ ਵਿਚਾਰੇ ਗਏ ਜਦ ਕਿ ਮਦਰਜ ਵਰਕਸ਼ਾਪ ਵਿੱਚ ਵਿਦਿਆਰਥੀਆਂ ਦੇ ਅਧਿਕਾਰਾਂ ਸਬੰਧੀ ਚਰਚਾ ਪੋਕਸੋ ਐਕਟ 2012 ਬਾਰੇ ਮਾਪਿਆਂ ਅਤੇ ਸਮੁਦਾਇਕ ਮੈਂਬਰਾਂ ਨੂੰ ਜਾਗਰੂਕ ਕਰਨ ਸਬੰਧੀ ਬੱਚਿਆਂ ਦੀ ਸਕੂਲ ਘਰ ਅਤੇ ਚੁਗਿਰਦੇ ਵਿੱਚ ਸੁਰੱਖਿਆ ਪ੍ਰਤੀ ਜਾਗਰੂਕਤਾ ਅਤੇ ਮਾਪਿਆਂ ਦੁਆਰਾ ਬੱਚਿਆਂ ਨਾਲ ਘਰ ਵਿੱਚ ਕੀਤੀ ਜਾਣ ਵਾਲੀਆਂ ਗਤੀ ਵਿਧੀਆਂ ਸਬੰਧੀ ਵਿਸ਼ੇਸ਼ ਚਰਚਾ ਕੀਤੀ ਗਈ ਉਪ ਜ਼ਿਲ੍ਹਾ ਸਿੱਖਿਆ ਅਫਸਰ ਨਿਸ਼ਾਨ ਸਿੰਘ ਸੰਧੂ ਨੇ ਦੱਸਿਆ ਕਿ ਮੋਗਾ ਜ਼ਿਲ੍ਹੇ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ 50,000 ਤੋਂ ਵੱਧ ਵਿਦਿਆਰਥੀਆਂ ਦੇ ਮਾਪਿਆਂ ਨੇ ਅੱਜ ਦੀ ਇਸ ਮੀਟਿੰਗ ਵਿੱਚ ਸ਼ਿਰਕਤ ਕਰਕੇ ਇਸ ਮਾਪੇ ਅਧਿਆਪਕ ਮਿਲਣੀ ਅਤੇ ਮਦਰਜ ਵਰਕਸ਼ਾਪ ਨੂੰ ਸਫਲ ਬਣਾਇਆ ਇਸ ਸਬੰਧੀ ਜ਼ਿਲ੍ਹਾ ਮੋਗੇ ਦੇ ਸਮੂਹ ਛੇ ਸਿੱਖਿਆ ਬਲਾਕਾਂ ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸੈਂਟਰ ਹੈਡ ਟੀਚਰ ਅਤੇ ਉੱਚ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਦੇ ਲਈ ਵਿਸ਼ੇਸ਼ ਰੂਪ ਵਿੱਚ ਬਣੇ ਸਪੋਰਟ ਗਰੁੱਪ ਦੁਆਰਾ ਨਿਗਰਾਨੀ ਕੀਤੀ ਜਾ ਰਹੀ ਸੀ ਉਹਨਾਂ ਅੱਜ ਦੇ ਇਸ ਆਯੋਜਨ ਨੂੰ ਸਫਲ ਬਣਾਉਣ ਦਾ ਸਿਹਰਾ ਸਕੂਲ ਸਿੱਖਿਆ ਵਿਭਾਗ ਵਿਭਾਗ , ਸਿੱਖਿਆ ਅਧਿਕਾਰੀਆਂ ਅਤੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਦੀ ਵਧੀਆ ਕਾਰਜਸਸ਼ੈਲੀ ਨੂੰ ਦਿੱਤਾ

About The Author

Leave a Reply

Your email address will not be published. Required fields are marked *