ਵਿਲਜ਼ਰ ਕਿੰਗ ਕੰਪਨੀ ਵੱਲੋਂ ਗੁਰਮੇਲ ਬੌਡੇ ਦਾ ਸਨਮਾਨ

0

ਮੋਗਾ 25 ਮਈ (Rakesh Kumar chhabra)

ਪਰਗਤੀਸ਼ੀਲ ਮੰਚ ਪੰਜਾਬ ਅਤੇ ਲੋਕ ਸਾਹਿਤ ਅਕਾਦਮੀ ਵੱਲੋਂ ਮਿਲਕੇ ਸੁਪਰੀਮ ਕੌਨਵੈੰਟ ਸਕੂਲ ਬਿਲਾਸਪੁਰ ਵਿਖੇ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਾਹਿਤਕ ਸਮਾਗਮ ਵਿੱਚ ਬਹੁਤ ਸਾਰੇ ਲੇਖਕਾਂ ਅਤੇ ਪਾਠਕਾਂ ਨੇ ਭਾਗ ਲਿਆ।ਲੇਖਕਾਂ ਨੇ ਆਪਣੇ ਵਿਚਾਰਾਂ ਅਤੇ ਕਵੀਆਂ ਨੇ ਕਵਿਤਾਵਾਂ ਰਾਹੀਂ ਬੌਧਿਕ ਗਿਆਨ ਵੰਡਿਆ। ਇਸ ਸਮਾਗਮ ਦੇ ਪੑਧਾਨਗੀ ਮੰਡਲ ਵਿੱਚ ਸ ਚਰਨ ਸਿੰਘ, ਮਨਦੀਪ ਕੌਰ ਭਦੌੜ, ਸਿਰਮੌਰ ਲੇਖਕ ਬਲਦੇਵ ਸੜਕਨਾਮਾ, ਅਸ਼ੋਕ ਚੁਟਾਨੀ ਪ੍ਰਧਾਨ ਲੋਕ ਸਾਹਿਤ ਅਕਾਦਮੀ, ਜਗਦੀਸ਼ ਰਾਣਾ, ਡਾ ਕੁਲਦੀਪ ਦੀਪ, ਗੁਰਨਾਮ ਬਾਵਾ ਅੰਬਾਲਾ , ਗੁਰਚਰਨ ਸਿੰਘ ਸੰਘਾ, ਸੁਰਜੀਤ ਜੱਜ ਸ਼ਸ਼ੋਭਤ ਸਨ। ਮੰਚ ਸੰਚਾਲਨ ਚਰਨਜੀਤ ਸਮਾਲਸਰ ਨੇ ਕੀਤਾ। ਵਿਚਾਰ ਚਰਚਾ ਵਿੱਚ ਪੑਧਾਨਗੀ ਮੰਡਲ ਸਮੇਤ ਡਾ ਸੁਰਜੀਤ ਬਰਾੜ, ਕੌਮਾਂਤਰੀ ਕਹਾਣੀਕਾਰ ਗੁਰਮੀਤ ਕੜਿਆਲਵੀ, ਦਿਲਬਾਗ ਬੌਡੇ ਨਿਰੰਜਣ ਬੋਹਾ ਨੇ ਭਾਗ ਲਿਆ।ਪੑੋਗਰਾਮ ਦੀ ਸ਼ਰੂਆਤ ਗੁਰਦੇਵ ਸਿੰਘ ਦਰਦੀ ਦੇ ਗੀਤ ਨਾਲ ਹੋਈ।ਇਸ ਸਮੇਂ ਵਿਲਜ਼ਰ ਕਿੰਗ ਕੰਪਨੀ ਦੇ ਡਾਇਰੈਕਟਰ ਰਣਦੀਪ ਰਾਮਾ ਯੂ ਕੇ ਅਤੇ ਪੑਡਿਊਸਰ ਸੁੱਖ ਧਾਲੀਵਾਲ ਕਨੇਡਾ ਵੱਲੋਂ ਗੁਰਮੇਲ ਸਿੰਘ ਬੌਡੇ ਦੀਆਂ ਸਵੈਰਚਿਤ ਸੱਭਿਆਚਾਰਕ, ਲੋਕ ਅਤੇ ਕਿਰਤ ਪੱਖੀ ਗੀਤ ਅਤੇ ਕਵਿਤਾਵਾਂ ਕਿਸਾਨ ਅੰਦੋਲਨ ਦੌਰਾਨ ਰੀਕਾਰਡ ਕੀਤੇ ਗਏ ਅਤੇ ਉਨ੍ਹਾਂ ਨੇ ਇਹ ਗੀਤ 63-64 ਸਾਲ ਦੀ ਉਮਰ ਵਿੱਚ ਵਿਲਜ਼ਰ ਕਿੰਗ ਚੈਨਲ ਲਈ ਗਾ ਕੇ ਲੋਕ ਸੰਘਰਸ਼ਾਂ ਵਿੱਚ ਆਪਣਾ ਯੋਗਦਾਨ ਪਾਇਆ। ਜਿਸ ਬਾਰੇ ਡਾਇਰੈਕਟਰ ਰਣਦੀਪ ਰਾਮਾ ਯੂ ਕੇ, ਨੇ ਗੁਰਮੇਲ ਸਿੰਘ ਬੌਡੇ ਦੇ ਇਸ ਯੋਗਦਾਨ ਬਾਰੇ ਦੱਸਿਆ, ਸੁੱਖ ਧਾਲੀਵਾਲ ਕਨੇਡਾ ਨੇ ਸ਼ੁਭ ਕਾਮਨਾਵਾਂ ਅਤੇ ਸਨਮਾਨ ਪੱਤਰ ਅਤੇ ਰਣਦੀਪ ਸਿੰਘ ਰਾਮਾਂ ਵੱਲੋਂ ਬਹੁਤ ਹੀ ਸ਼ਾਨਦਾਰ ਟਰਾਫ਼ੀ ਨਾਲ ਸਨਮਾਨਿਤ ਕੀਤਾ। ਪਿੰਡ ਰਾਮਾਂ ਤੋਂ ਆਏ ਵਿਸ਼ੇਸ਼ ਸਾਥੀ
ਰਣਜੀਤ ਸਿੰਘ ਨੇ ਵੀ ਗੁਰਮੇਲ ਸਿੰਘ ਬੌਡੇ ਬਾਰੇ ਸੰਬੋਧਨ ਕੀਤਾ। ਗੁਰਮੇਲ ਸਿੰਘ ਬੌਡੇ ਦੀ ਸਾਹਿਤਕ ਮਾਂ ਮਾਤਾ ਜਰਨੈਲ ਕੌਰ ਧਾਲੀਵਾਲ ਕਨੇਡਾ ਨੇ ਆਪਣੀ ਤਿੰਨ ਕਿਤਾਬਾਂ ਦੀਆਂ ਸੌ ਦੇ ਕਰੀਬ ਪੁਸਤਕਾਂ ਹਾਜ਼ਰ ਸਾਹਿਤਕਾਰਾਂ ਨੂੰ ਮੁਫ਼ਤ ਵੰਡੀਆਂ। ਇਸ ਸ਼ਾਨਦਾਰ ਸਮਾਗਮ ਦਾ ਪੑਬੰਧ ਲੇਖਿਕਾ ਸੁਖਮੰਦਰ ਕੌਰ ਪਤਨੀ ਦਿਲਬਾਗ ਸਿੰਘ ਬੌਡੇ ਨੇ ਕੀਤਾ ਸੀ। ਵਰਨਣਯੋਗ ਹੈ ਕਿ ਸੁਖਮੰਦਰ ਕੌਰ ਪਿੰਡ ਬੌਡੇ ਦੀ ਪਹਿਲੀ ਲੇਖਿਕਾ ਨੂੰਹ ਰਾਣੀ ਹੈ। ਇਸ ਸਮਾਗਮ ਤੇ ਪਰਗਤੀਸ਼ੀਲ ਲੇਖਿਕ ਮੰਚ ਦੇ ਆਹੁਦੇਦਾਰਾਂ ਸ਼ਾਹਮੁਖੀ ਲਿੱਪੀ ਵਿੱਚ ਉਨ੍ਹਾਂ ਦੇ ਨਾਵਾਂ ਨੂੰ ਆਪਣੀ ਕੈਲੀਗ੍ਰਾਫੀ ਵਿੱਚ ਫਰੇਮ ਕਰਵਾ ਕੇ ਭੇਟ ਕੀਤਾ ਅਤੇ ਮਿੰਟੂ ਖੁਰਮੀ ਹਿੰਮਤਪੁਰਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਸੁਪਰੀਮ ਕੌਨਵੈਂਟ ਸਕੂਲ ਦੇ ਡਾਇਰੈਕਟਰ ਮਨਦੀਪ ਭਦੌੜ ਨੂੰ ਉੁਚੇਚੇ ਤੌਰ ਤੇ ਸ਼ਾਨਦਾਰ ਹਾਲ ਮੁਹਈਆ ਕਰਨ ਲਈ ਧੰਨਵਾਦ ਕੀਤਾ। ਇਸ ਸਮਾਗਮ ਵਿੱਚ ਲੇਖਕ ਹਰਵਿੰਦਰ ਸਿੰਘ ਬਿਲਾਸਪੁਰ, ਜਗਜੀਤ ਸਿੰਘ ਡੀ ਪੀ, ਹਰਵੀਰ ਸਿੰਘ ਡੀ ਪੀ ਸ਼ੰਮੀ ਕੜਿਆਲਵੀ, ਨਿਰਮਲ ਪੱਤੋ, ਮੰਗਲਮੀਤ ਪੱਤੋ, ਅਜਮੇਰ ਮੋਗਾ, ਅਮਰੀਕ ਸੈਦੋਕੇ, ਜਸਵੰਤ ਬੋਪਾਰਾਏ ਰੁਪਿੰਦਰ ਬਲਾਸੀ ਸਾਮਲ ਸਨ।
ਇਹ ਵਿਲੱਖਣ ਸਾਹਿਤਕ ਸਮਾਗਮ ਆਪਣੀ ਅਮਿੱਟ ਯਾਂਦਾ ਛੱਡਦਾ ਹੋਇਆ ਸਮਾਪਤ ਹੋਇਆ।

About The Author

ਮੋਗਾ, 31 ਮਈ – ਪੰਜਾਬ ਦੇ ਮੁੱਖ ਮੰਤਰੀ ਸ੍ਰ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸੂਬੇ ਨੂੰ ਨਸ਼ਾ ਮੁਕਤ ਕਰਨ ਦੀ ਵਿੱਢੀ ਮੁਹਿੰਮ ਤਹਿਤ ਰਾਜ ਭਰ ਦੇ ਪਿੰਡਾਂ ਤੇ ਵਾਰਡਾਂ ਵਿੱਚ ਨਸ਼ਾ ਮੁਕਤੀ ਯਾਤਰਾਵਾਂ ਕੀਤੀਆਂ ਜਾ ਰਹੀਆਂ ਹਨ । ਇਸ ਰਾਹੀਂ ਹਰ ਘਰ ਤੱਕ ਇਹ ਸੁਨੇਹਾ ਪਹੁੰਚਾਇਆ ਜਾ ਰਿਹਾ ਹੈ ਕਿ ਨਸ਼ਿਆਂ ਦਾ ਖਾਤਮਾ ਕਰਨ ਲਈ ਸਰਕਾਰ ਵਚਨਬੱਧ ਹੈ ਅਤੇ ਲੋਕਾਂ ਦੇ ਸਰਗਰਮ ਸਹਿਯੋਗ ਦੀ ਵੀ ਬੇਹਦ ਜ਼ਰੂਰਤ ਹੈ। ਨਸ਼ਿਆਂ ਖਿਲਾਫ ਫੈਸਲਾਕੁੰਨ ਲੜਾਈ ਦੇ ਅਗਲੇ ਪੜਾਅ ਵਜੋਂ ਹੁਣ ਸਰਕਾਰ ਵੱਲੋਂ ਨਸ਼ਾ ਮੁਕਤੀ ਯਾਤਰਾ ਸ਼ੁਰੂ ਕੀਤੀ ਗਈ ਹੈ ਤਾਂ ਕਿ ਪਿੰਡ ਪੱਧਰ ‘ਤੇ ਜਾ ਕੇ ਡਿਫੈਂਸ ਕਮੇਟੀਆਂ ਦੇ ਸਹਿਯੋਗ ਨਾਲ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਨਾਗਰਿਕਾਂ ਨੂੰ ਜਾਣੂ ਕਰਵਾਇਆ ਜਾ ਸਕੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਇਕ ਬਾਘਾਪੁਰਾਣਾ ਸਅੰਮ੍ਰਿਤਪਾਲ ਸਿੰਘ ਸੁਖਾਨੰਦ ਨੇ ਲੰਡੇ, ਮਾਹਲਾ ਕਲਾਂ, ਲੰਘੇਆਣਾ ਪੁਰਾਣਾ, ਲੰਘੇਆਣਾ ਨਵਾਂ, ਚੋਟੀਆਂ ਠੋਬਾ, ਜੈ ਸਿੰਘ ਵਾਲਾ ਵਿੱਚ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਰਵਾਏ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਕੀਤਾ। ਉਹਨਾਂ ਦੱਸਿਆ ਕਿ ਨਸ਼ਾ ਤਸਕਰਾਂ ਖਿਲਾਫ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਕਾਨੂੰਨੀ ਕਰਵਾਈ ਕੀਤੀ ਜਾ ਰਹੀ ਹੈ। ਨਸ਼ਾ ਪੀੜਤਾਂ ਦਾ ਸਹੀ ਇਲਾਜ ਕਰਕੇ ਉਹਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਕਰਨ ਲਈ ਸਾਰਥਕ ਯਤਨ ਕੀਤੇ ਜਾ ਰਹੇ ਹਨ। ਪਿੰਡ ਤੇ ਵਾਰਡ ਪੱਧਰ ਦੀਆਂ ਡਿਫੈਂਸ ਕਮੇਟੀਆਂ ਨਾਲ ਲੋਕ ਆਪ ਮੁਹਾਰੇ ਜੁੜਨ ਲੱਗੇ ਹਨ ਅਤੇ ਹੁਣ ਇਹ ਜੰਗ ਇਕੱਲੇ ਇਕੱਲੇ ਵਾਰਡ ਅਤੇ ਪਿੰਡ ਵਿਚੋਂ ਚੱਲਣ ਲੱਗੀ ਹੈ। ਜ਼ਮੀਨੀ ਪੱਧਰ ਤੇ ਇਹ ਮੁਹਿੰਮ ਪਹੁੰਚ ਚੁੱਕੀ ਹੈ ਅਤੇ ਪੰਜਾਬ ਜਲਦੀ ਨਸ਼ਾ ਮੁਕਤ ਹੋ ਕੇ ਰੰਗਲਾ ਪੰਜਾਬ ਬਣੇਗਾ। ਨਸ਼ਾ ਮੁਕਤੀ ਯਾਤਰਾ ਵਿੱਚ ਲੋਕਾਂ ਨੇ ਨਸ਼ਾ ਮੁਕਤੀ ਵਿੱਚ ਸਰਕਾਰ ਨੂੰ ਪੂਰਨ ਸਹਿਯੋਗ ਦੇਣ ਦੀ ਸਹਿਮਤੀ ਪ੍ਰਗਟਾਈ। ਉਹਨਾਂ ਪਿੰਡ ਵਾਸੀਆਂ ਨੂੰ ਨਸ਼ਿਆਂ ਨਾਲ ਇਕਜੁੱਟ ਹੋ ਕੇ ਲੜਨ ਦੀ ਸਹੁੰ ਚੁਕਾਈ। ਉਹਨਾਂ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਦੱਸਿਆ ਲੋਕ ਪੰਜਾਬ ਸਰਕਾਰ ਦਾ ਨਸ਼ਾ ਵਿਰੋਧੀ ਮੁਹਿੰਮ ਵਿੱਚ ਬਿਨਾ ਕਿਸੇ ਦਬਾਅ ਤੋਂ ਸਹਿਯੋਗ ਦੇਣ। ਉਹਨਾਂ ਕਿਹਾ ਕਿ ਜੇਕਰ ਹਰੇਕ ਵਾਰਡ ਜਾਂ ਪਿੰਡਾਂ ਦੀਆਂ ਪੰਚਾਇਤਾਂ ਨਸ਼ਾ ਮੁਕਤੀ ਦਾ ਪ੍ਰਣ ਲੈ ਲੈਣਗੀਆਂ ਤਾਂ ਨਸ਼ਾ ਜਾਂ ਨਸ਼ਾ ਤਸਕਰਾਂ ਦਾ ਨਾਮੋ ਨਿਸ਼ਾਨ ਵੀ ਨਹੀਂ ਰਹੇਗਾ। ਹੁਣ ਕਿਸੇ ਵੀ ਨਸ਼ਾ ਤਸਕਰ ਨੂੰ ਸਿਆਸੀ ਜਾਂ ਹੋਰ ਕੋਈ ਸਹਿਯੋਗ ਨਹੀਂ ਮਿਲ ਰਿਹਾ ਇਸ ਲਈ ਬਹੁਤ ਜਲਦ ਪੰਜਾਬ ਨਸ਼ਾ ਮੁਕਤ ਹੋਵੇਗਾ। ਉਹਨਾਂ ਸਮੂਹ ਵਾਰਡ ਵਾਸੀਆਂ ਨੂੰ ਨਸ਼ਾ ਮੁਕਤੀ ਮੁਹਿੰਮ ਵਿੱਚ ਆਪਣਾ ਪੂਰਨ ਸਹਿਜੋਗ ਦੇਣ ਦਾ ਪ੍ਰਣ ਦਿਵਾਇਆ। ਉਹਨਾਂ ਦੱਸਿਆ ਕਿ ਨਸ਼ਾ ਪੀੜਤਾਂ ਦਾ ਸਹੀ ਇਲਾਜ ਕਰਕੇ ਉਹਨਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਸ਼ਾਮਿਲ ਕਰਨ ਲਈ ਸਾਰਥਕ ਯਤਨ ਕੀਤੇ ਜਾ ਰਹੇ ਹਨ।

Leave a Reply

Your email address will not be published. Required fields are marked *