ਵਿਧਾਇਕਾ ਨੇ ਜੱਚਾ ਬੱਚਾ ਵਿੰਗ ਵਿੱਚ ਵਿਸ਼ੇਸ਼ ਫਾਰਮੇਸੀ ਦਾ ਉਦਘਾਟਨ ਕੀਤਾ। ਸਿਹਤ ਸਹੂਲਤਾਂ ਵਿਚ ਕੋਈ ਵੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। – ਡਾਕਟਰ ਅਮਨਦੀਪ ਅਰੋੜਾ

0

ਮੋਗਾ -: (Rakesh Kumar chhabra)

ਪੰਜਾਬ ਸਰਕਾਰ ਸੂਬੇ ਦੇ ਲੋਕਾ ਨੂੰ ਵੱਧ ਤੋਂ ਵੱਧ ਸਿਹਤ ਸਹੂਲਤਾਂ ਦੇਣ ਲਈ ਵਚਨਬੱਧ ਹੈ ਇਸੇ ਕੜੀ ਦੌਰਾਨ ਹੀ ਸਿਹਤ ਵਿਭਗ ਮੋਗਾ ਵਿੱਚ ਸਿਹਤ ਸਹੂਲਤਾਂ ਦੀ ਕੜੀ ਵਿੱਚ ਵਾਧਾ ਕਰਦੇ ਹੋਏ। ਅੱਜ ਡਾਕਟਰ ਅਮਨਦੀਪ ਕੌਰ ਅਰੋੜਾ ਐਮ ਐਲ ਏ ਹਲਕਾ ਮੋਗਾ ਡਾਕਟਰ ਮਥਰਾ ਦਾਸ ਸਿਵਿਲ ਹਸਪਤਾਲ ਮੋਗਾ ਮਰੀਜਾਂ ਦੀ ਸਹੂਲਤ ਲਈ ਜੱਚਾ ਬੱਚਾ ਵਿੰਗ ਵਿੱਚ ਨਵੀਂ ਫਾਰਮੇਸੀ ਦਾ ਉਦਘਾਟਨ ਕਰਦੇ ਹੋਏ ਕਿਹਾ ਕਿ ਜੱਚਾ ਬੱਚਾ ਵਿੰਗ ਲਈ ਨਵੀਂ ਬਣੀ ਫਾਰਮੇਸੀ ਨਾਲ ਸਿਵਿਲ ਹਸਪਤਾਲ਼ ਵਿਚ ਦਵਾਈ ਲੈਣ ਆ ਰਹੇ ਮਰੀਜਾਂ ਲਈ ਫਾਰਮੇਸੀ ਵਰਦਾਨ ਸਾਬਿਤ ਹੋਵੇਗੀ। ਇਸ ਨਾਲ ਗਰਭਵਤੀ ਮਾਵਾਂ ਅਤੇ ਛੋਟੇ ਬੱਚੇ ਵਾਲਿਆ ਮਾਵਾ ਅਤੇ ਨਵੇਂ ਜੰਮੇ ਬੱਚੇ ਦੀਆ ਦਵਾਈਆਂ ਹੁਣ ਇਕੋ ਬਿਲਡਿੰਗ ਵਿੱਚੋ ਹੀ ਅਲੱਗ ਤੋਂ ਮਿਲ ਜਾਣਗੀਆਂ।
ਓਹਨਾ ਨੇ ਪੰਜਾਬ ਸਰਕਾਰ ਵਲੋਂ ਸਿਵਿਲ ਹਪਸਤਾਲ ਵਿਚ ਨਵ ਨਿਯੁੱਕਤ ਮੈਡੀਕਲ ਅਫਸਰਾਂ ਜਿਸ ਵਿਚ ਟਿ ਬੀ ਅਤੇ ਚੇਸਟ ਵਿਭਾਗ, ਅੱਖ ਨੱਕ ਕਨ ਗਲੇ ਦੇ ਮਾਹਰ, ਔਰਤ ਫੋਗਾ ਦੇ ਮਾਹਿਰ, ਮੈਡੀਸਿਨ ਐਮ ਡੀ ਅਤੇ ਹੋਰ ਹਾਊਸ ਸਰਜਨ ਅਤੇ ਅਰੋਗੀਆ ਸਿਹਤ ਕੇਂਦਰਾਂ ਵਿੱਚ ਜਿਲਾ ਮੋਗਾ ਅੰਦਰ ਨਿਜੁਕਤ ਹੋਏ ਮੈਡੀਕਲ ਅਫਸਰਾਂ ਨੂੰ ਵਧਾਈ ਦਿੱਤੀ ਅਤੇ ਜੀ ਆਇਆ ਨੂੰ ਕਿਹਾ ਓਹਨਾ ਤਨਦੇਹੀ ਅਤੇ ਸੇਵਾ ਭਾਵਨਾ ਨਾਲ ਲੋਕਾ ਨੂੰ ਆਪਣੀਆਂ ਸੇਵਾਵਾਂ ਦੇਣ ਦਾ ਮਸ਼ਵਰਾ ਦਿੱਤਾ ਅਤੇ ਅਪੀਲ ਕੀਤੀ। ਇਸ ਮੌਕੇ ਐਮ ਐਲ ਏ ਮੋਗਾ ਡਾਕਟਰ ਅਰੋੜਾ ਨੇ ਸਿਵਿਲ ਸਰਜਨ ਡਾਕਟਰ ਪਰਦੀਪ ਕੁਮਾਰ ਮੋਹਿੰਦਰਾ ਅਤੇ ਐੱਸ ਐਮ ਓ ਮੋਗਾ ਡਾਕਟਰ ਗਗਨਦੀਪ ਸਿੰਘ ਨੂੰ ਇਸ ਉਪਰਲੇ ਦਾ ਸਿਹਰਾ ਦਿੰਦੇ ਹੋਏ ਅਧਿਕਾਰੀਆਂ ਦੀ ਸ਼ਲਾਘਾ ਕੀਤੀ।
ਇਸ ਮੌਕੇ ਤੇ ਹਾਜ਼ਿਰ ਬਲਜੀਤ ਸਿੰਘ ਚਾਨੀ ਮੇਅਰ ਨਗਰ ਨਿਗਮ, ਪਰਵੀਨ ਸ਼ਰਮਾ ਸੀਨਿਅਰ ਡਿਪਟੀ ਮੇਅਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
ਇਸ ਮੌਕੇ ਸਿਹਤ ਵਿਭਾਗ ਸਟਾਫ਼ ਵਿਚ ਡਾਕਟਰ ਕਰਨ ਮਿੱਤਲ, ਸਕੱਤਰ ਅਰਬਾਜ਼ ਸਿੰਘ, ਡਾਕਟਰ ਅਸ਼ਮਿਤਾ, ਡਾਕਟਰ ਮਾਨਿਕ ਸਿੰਗਲਾ, ਡਾਕਟਰ ਜਸਪ੍ਰੀਤ ਕੌਰ, ਡਾਕਟਰ ਸੀ ਪੀ ਸਿੰਘ ਡਾਕਟਰ ਸਾਹਿਲ ਮਿੱਤਲ ਵੀ ਹਾਜ਼ਿਰ ਸਨ।

About The Author

Leave a Reply

Your email address will not be published. Required fields are marked *