ਸ਼੍ਰੋਮਣੀ ਅਕਾਲੀ ਦਲ ਦੇ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਉੱਪ ਚੋਣ ਲੜ ਰਹੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਜੀ ਦੇ ਹੱਕ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ ਸੁਖਬੀਰ ਸਿੰਘ ਬਾਦਲ ਜੀ ਨੇ ਵੱਖ ਵੱਖ ਵਾਰਡਾਂ ਵਿੱਚ ਪੁੱਜ ਕੇ ਜਿਥੇ ਚੋਣ ਪ੍ਰਚਾਰ ਨੂੰ ਤੇਜ਼ ਕੀਤਾ ਉਥੇ ਉਹਨਾਂ ਬੂਥ ਪੱਧਰ ਤੇ ਬਣੀਆਂ ਕਮੇਟੀਆਂ ਨਾਲ ਵੀ ਵਿਸ਼ੇਸ਼ ਤੌਰ ‘ਤੇ ਮੀਟਿੰਗਾਂ ਕੀਤੀਆਂ। ਇਸ ਮੌਕੇ ਤੇ ਉਹਨਾਂ ਨਾਲ ਡਾ. ਦਲਜੀਤ ਸਿੰਘ ਚੀਮਾ ਜੀ ਸਾਬਕਾ ਕੈਬਨਿਟ ਮੰਤਰੀ , ਸਾਬਕਾ ਕੈਬਨਿਟ ਮੰਤਰੀ ਜਥੇਦਾਰ ਹੀਰਾ ਸਿੰਘ ਗਾਬੜੀਆ ਜੀ, ਸਾਬਕਾ ਵਿਧਾਇਕ ਰਣਜੀਤ ਸਿੰਘ ਢਿਲੋਂ,ਭੁਪਿੰਦਰ ਸਿੰਘ ਭਿੰਦਾ ਜ਼ਿਲ੍ਹਾ ਪ੍ਰਧਾਨ ਸ਼ਹਿਰੀ, ਕੰਵਰਜੀਤ ਸਿੰਘ ਰੋਜ਼ੀ ਬਰਕੰਦੀ ਸਾਬਕਾ ਵਿਧਾਇਕ , ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਜੀ, ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਅਮਿਤ ਸਿੰਘ ਰਾਠੀ ਜੀ, ਹਲਕਾ ਇੰਚਾਰਜ ਨਾਭਾ ਮੱਖਣ ਸਿੰਘ ਲਾਲਕਾ ਜੀ , ਹਲਕਾ ਇੰਚਾਰਜ ਪਟਿਆਲਾ ਦਿਹਾਤੀ ਜਸਪਾਲ ਸਿੰਘ ਬਿੱਟੂ ਚੱਠਾ ਜੀ, ਹਰਬਿੰਦਰ ਸਿੰਘ ਹੈਰੀ ਅਬੋਹਰ , ਜਥੇਦਾਰ ਕੰਮਲਜੀਤ ਸਿੰਘ ਮਠਾੜੂ ਜੀ, ਠੇਕੇਦਾਰ ਸੁਰਮੀਤ ਸਿੰਘ ਤਲਵੰਡੀ ਜੀ,ਬੀਬੀ ਪਵਨਦੀਪ ਕੌਰ ਗਿੱਲ ਜੀ, ਜਥੇਦਾਰ ਜਗਦੀਸ਼ ਸਿੰਘ ਬਿੱਟੂ ਜੀ, ਜਥੇਦਾਰ ਨਰੈਣ ਸਿੰਘ ਸਰਪੰਚ ਜੀ,ਸੋਹਣ ਸਿੰਘ ਜੀ, ਬੀਬੀ ਕਿਰਨ ਕੌਰ ਜੀ,ਐਸ ਸੀ ਕਪੂਰ ਜੀ, ਬੀਬੀ ਸੁਖਬੀਰ ਕੌਰ ਸੁਹਾਵੀ ਜੀ, ਸਤਵਿੰਦਰ ਸਿੰਘ ਮਠਾੜੂ ਜੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਾਰਡ ਵਾਸੀ ਮੌਜੂਦ ਰਹੇ।

About The Author

Leave a Reply

Your email address will not be published. Required fields are marked *