ਸਕੂਲ ਮੈਗਜ਼ੀਨ ਪਰਵਾਜ਼ ਕੀਤਾ ਗਿਆ ਰਿਲੀਜ਼

0

ਮੋਗਾ -18 ਦਸੰਬਰ- (Rakesh Kumar Chhabra)
ਅੱਜ ਸਥਾਨਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੀਮ ਨਗਰ ਮੋਗਾ ਵਿਖੇ ਸਕੂਲ ਦਾ ਮੈਗਜ਼ੀਨ ਪਰਵਾਜ਼ ਰਿਲੀਜ ਸਮਾਰੋਹ ਕੀਤਾ ਗਿਆ। ਇਸ ਮੌਕੇ ਸਕੂਲ ਪ੍ਰਿੰਸੀਪਲ ਡਾਕਟਰ ਮਨਜੀਤ ਕੌਰ ਨੇ ਡਿਪਟੀ ਮੇਅਰ ਸ੍ਰੀ ਅਸ਼ੋਕ ਧਮੀਜਾ ਅਤੇ ਉੱਘੇ ਵਿਦਵਾਨ ਪ੍ਰੋਫੈਸਰ ਡਾਕਟਰ ਸਵਰਨਜੀਤ ਸਿੰਘ ਨੂੰ ਜੀ ਆਇਆਂ ਕਹਿੰਦੇ ਹੋਏ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਜਾਣਕਾਰੀ ਦਿੱਤੀ । ਸਮੂਹ ਅਧਿਆਪਕਾਂ ਅਤੇ ਵਿਦਿਆਰਥੀਆਂ ਦੇ ਸਹਿਯੋਗ, ਮਾਣਮੱਤੀਆਂ ਪ੍ਰਾਪਤੀਆਂ,ਸਾਹਿਤਕ ਰੁਚੀਆਂ ਨੂੰ ਦਰਸਾਉਂਦਾ ਹੋਇਆ ਸਕੂਲ ਮੈਗਜ਼ੀਨ ਤਿੰਨਾਂ ਸਖਸ਼ੀਅਤਾਂ ਦੁਆਰਾ ਲੋਕ ਅਰਪਨ ਕੀਤਾ ਗਿਆ।ਸਮਾਗਮ ਦੌਰਾਨ ਸ੍ਰੀਮਤੀ ਸਰਬਜੀਤ ਕੌਰ ਲੈਕ.ਜੋਗਰਫੀ ਨੇ ਦੱਸਿਆ ਕਿ ਇਸ ਮੈਗਜ਼ੀਨ ਦੀ ਸੰਪਾਦਨਾ ਮੈਡਮ ਸ੍ਰੀਮਤੀ ਗੀਤਾ ਲੈਕ ਕਮਿਸਟਰੀ ਦੁਆਰਾ ਕੀਤੀ ਗਈ ਹੈ। ਇਸ ਮੈਗਜ਼ੀਨ ਵਿੱਚ ਪੰਜਾਬੀ, ਅੰਗਰੇਜ਼ੀ ਅਤੇ ਹਿੰਦੀ ਤਿੰਨ ਵਿਭਾਗ ਬਣਾ ਕੇ ਤਿੰਨੋ ਭਾਸ਼ਾਵਾਂ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਰਚਨਾਵਾਂ ਨੂੰ ਛਾਪਿਆ ਗਿਆ ਹੈ। ਇਸ ਤੋਂ ਬਿਨਾਂ ਸਕੂਲ ਦੀਆਂ ਪ੍ਰਾਪਤੀਆਂ ਬਾਰੇ ਵੀ ਇਸ ਮੈਗਜ਼ੀਨ ਵਿੱਚ ਦਰਸਾਇਆ ਗਿਆ ਹੈ । ਅਸ਼ੋਕ ਧਮੀਜਾ ਅਤੇ ਡਾ.ਸਵਰਨਜੀਤ ਸਿੰਘ ਨੇ ਪ੍ਰਿੰਸੀਪਲ,ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਸਾਹਿਤਕ ਰੁਚੀਆਂ ਨੂੰ ਪ੍ਰਫੁੱਲਿਤ ਕਰਨ ਅਤੇ ਮਾਣਮੱਤੀਆਂ ਪ੍ਰਾਪਤੀਆਂ ਲਈ ਮੁਬਾਰਕ ਦਿੱਤੀ ਗਈ। ਪ੍ਰਿੰਸੀਪਲ ਡਾ.ਮਨਜੀਤ ਕੌਰ ਵੱਲੋਂ ਸਮੂਹ ਸਟਾਫ ਤੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ਼ ਨਾਲ਼ ਸਾਰੇ ਖੇਤਰਾਂ ਵਿੱਚ ਅੱਗੇ ਆਉਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਹੋਰਨਾ ਤੋਂ ਇਲਾਵਾ ਅਸ਼ੁ,ਅਮਨਦੀਪ ਕੌਰ,ਸੁਰਿੰਦਰ ਕੌਰ,ਗੁਰਪ੍ਰੀਤ ਕੌਰ,ਵਿਜੇ ਭਾਰਤੀ,,ਸ੍ਰੀਮਤੀ ਨਿਸ਼ੀ, ਰੀਟਾ,ਮਨਜੀਤ ਬਾਵਾ,ਸ.ਲਵਪ੍ਰੀਤ ਸਿੰਘ,ਸ.ਬਿਸ਼ਨ ਸਿੰਘ, ਮਿਸ ਬਿੰਦੂ,ਗੁਰਬਖਸ਼ ਸਿੰਘ ਅਤੇ ਸਮੂਹ ਅਧਿਆਪਕ ਅਤੇ ਵਿਦਿਆਰਥੀ ਹਾਜਰ ਸਨ।

About The Author

Leave a Reply

Your email address will not be published. Required fields are marked *