ਐਸ ਐਫ ਸੀ ਪਬਲਿਕ ਸਕੂਲ ਨੇ ‘ਵੀਰ ਬਾਲ ਦਿਵਸ” ਦੇ ਸੰਬੰਧ ਵਿੱਚ ਕਰਵਾਈ ਕਵਿਤਾ ਪਤੀਯੋਗਿਤਾ

0

ਮੋਗਾ 19 ਦਿਸੰਬਰ -(Rakesh Kumar Chhabra)

ਫਤਹਿਗੜ ਕੋਰੋਟਾਣਾ ਵਿੱਚ ਸਥਿਤ ਐਸ ਐਫ ਸੀ ਪਬਲਿਕ ਸਕੂਲ ਵਿੱਚ ਸ਼ਹੀਦੀ ਸਪਤਾਹ ਦਾ ਆਯੋਜਨ ਕੀਤਾ ਗਿਆ । ਸਕੂਲ ਦੀ ਪ੍ਰਾਰਥਨਾ ਸਭਾ ਵਿੱਚ ਬੱਚਿਆਂ ਦੁਆਰਾ ਵਿਭਿੰਨ ਕਵਿਤਾਵਾਂ ਅਤੇ ਕੀਰਤਨ ਦਾ ਆਯੋਜਨ ਕੀਤਾ ਗਿਆ। ਵਿਦਿਆਰਥੀਆਂ ਨੇ ਆਪਣੀਆਂ ਕਵਿਤਾਵਾਂ ਦੇ ਮਾਧਿਅਮ ਨਾਲ ਦੱਸਿਆ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪੂਰਾ ਪਰਿਵਾਰ ਹਿੰਦ ਦੀ ਰੱਖਿਆ ਲਈ ਵਾਰ ਦਿੱਤਾ । ਉਨ੍ਹਾਂ ਦੁਆਰਾ ਦਿੱਤੇ ਗਏ ਬਲਿਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ। ਉਹਨਾਂ ਦੀ ਕਿਰਪਾ ਸਦਕਾ ਹੀ ਭਾਰਤ ਦੀ ਹੋਂਦ ਸੰਭਵ ਹੈ । ਪ੍ਰਰਾਇਮਰੀ ਪੱਧਰ ਉੱਤੇ ਛੋਟੇ -2 ਬੱਚਿਆਂ ਦੇ ਮੂੰਹ ਤੋਂ ਸ਼ਹੀਦਾਂ ਬਾਰੇ ਸੁਣ ਕੇ ਉਪਸਥਿਤ ਸਕੂਲ ਪ੍ਰਬੰਧਕ ਕਮੇਟੀ ਸਟਾਫ ਅਤੇ ਵਿਦਿਆਰਥੀ ਪੁੰਨ ਆਤਮਾਵਾਂ ਪ੍ਰਤੀ ਨਤਮਸਤਕ ਹੋ ਗਏ । ਧਰਮ ਪਰਿਵਰਤਨ ਦਾ ਅਜਿਹਾ ਉਦਾਹਰਣ ਸੰਸਾਰ ਵਿੱਚ ਕਿਤੇ ਨਹੀਂ ਮਿਲਦਾ। ਸਕੂਲ ਸੀ. ਈ .ਓ. ਅਭਿਸ਼ੇਕ ਜਿੰਦਲ ਅਤੇ ਪ੍ਰਿੰਸੀਪਲ ਸ਼ੀਨਮ ਜਿੰਦਲ ਦੀ ਨੇ ਛੋਟੇ ਸਾਹਿਬਜਾਦਿਆਂ ਵਰਗੀ ਸਹਿਨਸ਼ੀਲਤਾ, ਵੀਰਤਾ ਅਤੇ ਸਾਹਸ ਦੇ ਆਪਣੇ ਜੀਵਨ ਵਿੱਚ ਉਤਾਰਨ ਦਾ ਸੰਦੇਸ਼ ਦਿੱਤਾ, ਅਤੇ

‘ਸੂਰਾ ਸੋ ਪਹਿਚਾਣੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ, ਕਬਹੂੰ ਨਾ ਛਾਡੇ ਖੇਤ”

ਸਾਹਿਬਜਾਦੇ ਜੋਰਾਵਰ ਸਿੰਘ ਅਤੇ ਫਤਹਿ ਸਿੰਘ ਨੂੰ ਯਾਦ ਕਰਨ ਲਈ ‘ਵੀਰ ਬਾਲ ਦਿਵਸ” ਮਨਾਇਆ ਜਾਂਦਾ ਹੈ।

About The Author

Leave a Reply

Your email address will not be published. Required fields are marked *