ਮੋਗਾ ਵਾਸੀਆਂ ਨੂੰ ਨਵੇਂ ਪ੍ਰਸ਼ਾਸਨਿਕ ਦਫਤਰ ਦੀਆ ਵਧਾਇਆ,ਪਰ ਪਾਰਕਿੰਗ ਦਾ ਇੰਤਜ਼ਾਮ ਵੀ ਜ਼ਰੂਰੀ:ਪੰਕਜ ਸੂਦ

ਪੰਜਾਬ ਪ੍ਰਧਾਨ ਸੀ ਆਰ ਓ ਅੱਜ ਮੋਗਾ ਵਿਖੇ ਉਪਭੋਗਤਾ ਅਧਿਕਾਰ ਸੰਗਠਨ ਦੇ ਪੰਜਾਬ ਪ੍ਰਧਾਨ ਪੰਕਜ ਸੂਦ ਨੇ ਮੋਗਾ ਵਾਸੀਆਂ ਨੂੰ ਵਧਾਈ ਦਿੱਤੀ ਅਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ,ਜ਼ਿਕਰਯੋਗ ਹੈ ਕੀ ਬੀਤੇ ਕੱਲ ਮੁੱਖਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਨੇ ਉਕਤ ਇਮਾਰਤ ਦਾ ਨੀਵ ਪੱਥਰ ਰੱਖਿਆ ਜਿਹੜੀ ਕਿ ਪਿਛਲੇ ਪੰਦਰਾਂ ਸਾਲਾਂ ਤੋ ਠੰਡੇ ਬਸਤੇ ਵਿੱਚ ਪਾਈ ਹੋਈ ਸੀ,ਕੰਪਲੈਕਸ ਪੂਰਾ ਹੋਣੇ ਤੋਂ ਬਾਅਦ ਮੋਗਾ ਦੇ ਸਾਰੇ ਸਰਕਾਰੀ ਦਫ਼ਤਰ ਇਕੋ ਜਗ੍ਹਾ ਤੇ ਆ ਜਾਣ ਗੇ,ਜਿਸ ਨਾਲ ਆਮ ਪਬਲਿਕ ਨੂੰ ਬਹੁਤ ਸਹੂਲੀਅਤ ਹੋ ਜਾਵੇਗੀ
ਪੰਕਜ ਸੂਦ ਅਤੇ ਉਣਾ ਦੀ ਟੀਮ ਮੋਗਾ ਦੇ ਪੱਤਰਕਾਰ ਭਾਈਚਾਰੇ ਰਾਹੀਂ ਐੱਮ ਐਲ ਏ ਮੋਗਾ ਮੈਡਮ ਅਮਨ ਅਰੋੜਾ, ਡੀਸੀ ਮੋਗਾ ਸ਼੍ਰੀ ਵਿਸ਼ੇਸ਼ ਸਾਰੰਗਲ ਅਤੇ ਏਡੀਸੀ ਮੋਗਾ ਮੈਡਮ ਚਾਰੁਮਿਤਾ ਸ਼ੇਖਰ ਨੂੰ ਇਹ ਬੇਨਤੀ ਕਰਦੀ ਹੈ ਕੀ ਕੰਪਲੈਕਸ ਦੀ ਬਾਹਰੀ ਦੀਵਾਰ ਦੇ ਨਾਲ ਜਿਹੜੀ ਸੁੰਦਰੀਕਰਨ ਲਈ ਜਗ੍ਹਾ ਛੱਡੀ ਹੋਈ ਹੈ ਅਤੇ ਕੰਡੇ ਵਾਲੀ ਤਾਰ ਲਗਾ ਕਰ ਫਾਲਤੂ ਵਿਚ ਉਸਨੂੰ ਰੋਕਿਆ ਹੋਇਆ ਹੈ ਉਥੇ ਦੀਵਾਰ ਨਾਲ ਦਰੱਖਤ ਲਗਾ ਕਰ ਪਾਰਕਿੰਗ ਬਣਾ ਦਿੱਤੀ ਜਾਵੇ,ਤਾਂਕਿ ਪ੍ਰਸ਼ਾਸਨਿਕ ਕੰਪਲੈਕਸ ਵਿੱਚ ਆਉਣ ਵਾਲੇ ਸ਼ਹਿਰਵਾਸੀਆਂ ਨੂੰ ਸੜਕ ਤੇ ਵਾਹਨ ਨੇ ਖੜੇ ਕਰਨੇ ਪੈਣ ਅਤੇ ਬਾਹਰ ਲੱਗਣ ਵਾਲੇ ਜ਼ਾਮ ਤੋ ਛੁਟਕਾਰਾ ਮਿਲੇ,ਇਸ ਸੰਬੰਧ ਵਿਚ ਸੀ ਆਰ ਓ ਪੰਜਾਬ ਟੀਮ ਅਤੇ ਸ਼ਹਿਰ ਦੇ ਹੋਰ ਐਨਜੀਓ ਨੂੰ ਨਾਲ ਲੈ ਕੇ ਜੇਕਰ ਪ੍ਰਸ਼ਾਸਨ ਚਾਹੇ ਤਾਂ ਉਥੇ ਦਰੱਖਤ ਲਾਉਣ ਦੀ ਡਿਊਟੀ ਨਿਭਾ ਸਕਦੇ ਹਨ