ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਮਾਛੀਕੇ ਵਿਖੇ ਗਊ ਭਲਾਈ ਕੈਂਪ ਦਾ ਆਯੋਜਨ 165 ਪਸ਼ੂਆਂ ਦੀ ਜਾਂਚ ਕਰਕੇ ਵੰਡੀ 25 ਹਜ਼ਾਰ ਦੀ ਮੁਫ਼ਤ ਦਵਾਈ-ਡਿਪਟੀ ਡਾਇਰੈਕਟਰ ਪਸ਼ੂ ਪਾਲਣ

0

ਮੋਗਾ, 20 ਜਨਵਰੀ,(Rakesh Kumar Chhabra)

ਚੇਅਰਮੈਨ ਪੰਜਾਬ ਗਊ ਸੇਵਾ ਕਮਿਸ਼ਨ ਸ੍ਰੀ ਅਸ਼ੋਕ ਕੁਮਾਰ ਸਿੰਗਲਾ ਦੀ ਰਹਿਨੁਮਾਈ ਅਤੇ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਪੰਜਾਬ ਡਾ. ਜੀ.ਐਸ.ਬੇਦੀ ਜੀ ਦੇ ਦਿਸ਼ਾ ਨਿਰਦੇਸ਼ ਹੇਠ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮੋਗਾ ਡਾ.ਹਰਵੀਨ ਕੌਰ ਦੀ ਯੋਗ ਅਗਵਾਈ ਅਨੁਸਾਰ ਸ੍ਰੀ ਕ੍ਰਿਸ਼ਨਾ ਗਊਸ਼ਾਲਾ ਮੇਨ ਰੋਡ ਮਾਛੀਕੇ ਤਹਿਸੀਲ ਨਿਹਾਲ ਸਿੰਘ ਵਾਲਾ ਜ਼ਿਲ੍ਹਾ ਮੋਗਾ ਵਿਖੇ ਗਊ ਭਲਾਈ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ 25 ਹਜ਼ਾਰ ਰੁਪਏ ਦੀ ਦਵਾਈ ਜੋ ਕਿ ਪੰਜਾਬ ਗਊ ਸੇਵਾ ਕਮਿਸ਼ਨ ਵੱਲੋਂ ਮੁਫਤ ਮੁਹੱਈਆ ਕਰਵਾਈ ਗਈ, ਇਸ ਕੈਂਪ ਦੌਰਾਨ 165 ਪਸ਼ੂਆਂ ਦੀ ਮੌਕੇ ਉੱਤੇ ਜਾਂਚ ਕਰਨ ਉਪਰੰਤ ਇਲਾਜ ਕੀਤਾ ਗਿਆ।
ਇਸ ਕੈਂਪ ਵਿੱਚ ਪਸ਼ੂਆਂ ਦੇ ਇਲਾਜ਼ ਅਤੇ ਨਿਰੀਖਣ ਦੇ ਨਾਲ-ਨਾਲ ਗਊਸ਼ਾਲਾ ਦੇ ਪ੍ਰਬੰਧਕਾਂ ਨੂੰ ਪਸ਼ੂਆਂ ਦੀ ਸਾਂਭ-ਸੰਭਾਲ ਅਤੇ ਪਸ਼ੂਆਂ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਵੱਖ-ਵੱਖ ਵੈਕਸੀਨੇਸ਼ਨ ਜਿਵੇਂ ਕਿ ਮੂੰਹ-ਖੁਰ ਟੀਕਾਕਰਨ, ਗਲਘੋਟੂ ਟੀਕਾਕਰਨ, ਬਰੂਸੀਲੋਸਿਸ ਬਿਮਾਰੀ ਤੋਂ ਬਚਾਅ ਲਈ ਜਾਗਰੂਕ ਕੀਤਾ ਗਿਆ। ਇਸ ਕੈਂਪ ਵਿੱਚ ਡਾ. ਹਰਜਿੰਦਰ ਸਿੰਘ ਐਸ.ਵੀ.ਓ, ਡਾ.ਪ੍ਰਦੀਪ ਸਿੰਘ ਧਾਲੀਵਾਲ ਵੀ.ਓ, ਸ੍ਰੀ ਭੁਪਿੰਦਰ ਸਿੰਘ ਵੀ.ਆਈ, ਸ੍ਰੀ ਹਰਦੀਪ ਸਿੰਘ ਵੀ.ਆਈ ਹਾਜ਼ਰ ਰਹੇ।
ਡਿਪਟੀ ਡਾਇਰੈਕਟਰ ਪਸ਼ੂ ਪਾਲਣ ਮੋਗਾ ਵੱਲੋਂ ਪੰਜਾਬ ਸਰਕਾਰ ਦੇ ਇਸ ਉਪਰਾਲੇ ਰਾਹੀਂ ਗਊਸ਼ਾਲਾਵਾਂ ਦੇ ਪ੍ਰਬੰਧਕਾਂ ਨੂੰ ਬੇਸਹਾਰਾ ਗਊਧੰਨ ਦੀ ਸਾਂਭ-ਸੰਭਾਲ ਲਈ ਪ੍ਰੇਰਿਤ ਕੀਤਾ ਤਾਂ ਜੋ ਸੜਕਾਂ ਉਪਰ ਬੇਸਹਾਰਾ ਗਊਧਨ ਕਾਰਨ ਹੋਣ ਵਾਲੇ ਮਨੁੱਖੀ ਜਾਨੀ ਨੁਕਸਾਨ ਤੋਂ ਬਚਿਆ ਜਾ ਸਕੇ ਅਤੇ ਵੱਧ ਤੋਂ ਵੱਧ ਬੇਆਸਰਾ ਗਊਧੰਨ ਨੂੰ ਗਊ਼ਸ਼ਾਲਾਵਾਂ ਵਿੱਚ ਰੱਖਿਆ ਜਾ ਸਕੇ।

About The Author

Leave a Reply

Your email address will not be published. Required fields are marked *