ਐਸ.ਜੀ.ਪੀ.ਸੀ. ਬੋਰਡ ਚੋਣਾਂ ਦੀ ਵੋਟਰ ਸੂਚੀ ਲਈ ਦਾਅਵੇ ਤੇ ਇਤਰਾਜ ਲੈਣ ਦੀ ਮਿਤੀ 10 ਮਾਰਚ ਤੱਕ ਵਧਾਈ

0

ਮੋਗਾ, 24 ਜਨਵਰੀ,(Rakesh Kumar Chhabra)

ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਚੰਡੀਗੜ ਦੇ ਦਿਸ਼ਾ-ਨਿਰਦੇਸਾਂ ਤਹਿਤ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਵਿਸ਼ੇਸ਼ ਸਾਰੰਗਲ ਦੀ ਅਗਵਾਈ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਲਈ ਪ੍ਰਾਪਤ ਹੋਏ ਫਾਰਮਾਂ ਦੇ ਅਧਾਰ ਤੇ ਤਿਆਰ ਕੀਤੀ ਗਈ ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ 3 ਜਨਵਰੀ 2025 ਨੂੰ ਕਰ ਦਿੱਤੀ ਗਈ ਸੀ। ਵੋਟਰ ਸੂਚੀ ਦੀ ਮੁੱਢਲੀ ਪ੍ਰਕਾਸ਼ਨਾ ਤੋਂ ਬਾਅਦ ਇਸ ਸੂਚੀ ਲਈ ਦਾਅਵੇ ਤੇ ਇਤਰਾਜ ਪ੍ਰਾਪਤ ਕਰਨ ਦਾ ਆਖਰੀ ਦਿਨ 24 ਜਨਵਰੀ 2025 ਰੱਖਿਆ ਗਿਆ ਸੀ ਪ੍ਰੰਤੂ ਹੁਣ ਚੀਫ ਕਮਿਸ਼ਨਰ ਗੁਰਦੁਆਰਾ ਚੋਣਾਂ ਪਾਸੋਂ ਪ੍ਰਾਪਤ ਹੋਏ ਆਦੇਸ਼ਾਂ ਤਹਿਤ ਦਾਅਵੇ ਅਤੇ ਇਤਰਾਜ ਪ੍ਰਾਪਤ ਕਰਨ ਦੀ ਮਿਤੀ 10 ਮਾਰਚ, 2025 ਤੱਕ ਵਧਾ ਦਿੱਤੀ ਗਈ ਹੈ।
ਜਾਣਕਾਰੀ ਦਿੰਦਿਆਂ ਜ਼ਿਲਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਮੋਗਾ ਸ਼੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਉਕਤ ਦੇ ਮੱਦੇਨਜਰ ਜੇਕਰ ਕਿਸੇ ਵੱਲੋਂ ਸ਼੍ਰੋਮਣੀ ਗੁਰਦੁਆਰਾਪ੍ਰਬੰਧਕ ਕਮੇਟੀ (ਬੋਰਡ) ਦੀ ਵੋਟਰ ਸੂਚੀ ਸਬੰਧੀ ਕੋਈ ਦਾਅਵਾ (ਫਾਰਮ-1 ਕੇਸਾਧਾਰੀ ਸਿੱਖ ਲਈ) ਅਤੇ ਇਤਰਾਜ (ਦਰਖਾਸਤ ਰਾਹੀਂ) ਜਮਾਂ ਕਰਵਾਉਣੀ ਹੈ ਤਾਂ ਉਹ ਸਬੰਧਿਤ ਰਿਵਾਇਜ਼ਿੰਗ ਅਥਾਰਿਟੀ ਪਾਸ ਇਸ ਮਿਤੀ ਤੱਕ ਦੇ ਸਕਦਾ ਹੈ।
ਉਹਨਾਂ ਦੱਸਿਆ ਕਿ ਬੋਰਡ ਚੋਣ ਹਲਕਾ ਨੰਬਰ 22-ਧਰਕਮੋਟ ਦੀ ਰਿਵਾਇਜਿੰਗ ਅਥਾਰਟੀ ਐਸ.ਡੀ.ਐਮ. ਧਰਮਕੋਟ, 23-ਮੋਗਾ ਦੀ ਐਸ.ਡੀ.ਐਮ. ਦਫਤਰ ਮੋਗਾ, 24-ਬੱਧਨੀਂ ਕਲਾਂ ਤੇ 25-ਨਿਹਾਲ ਸਿੰਘ ਵਾਲਾ ਦੀ ਐਸ.ਡੀ.ਐਮ. ਨਿਹਾਲ ਸਿੰਘ ਵਾਲਾ, 26-ਬਾਘਾਪੁਰਾਣਾ ਦੀ ਐਸ.ਡੀ.ਐਮ. ਬਾਘਾਪੁਰਾਣਾ, 27-ਘੱਲ ਕਲਾਂ ਦੀ ਰਿਵਾਇਜਿੰਗ ਅਥਾਰਟੀ ਐਸ.ਡੀ.ਐਮ. ਮੋਗਾ ਹੈ। ਸਬੰਧਤਾਂ ਵੱਲੋਂ ਇਹਨਾਂ ਦਫਤਰਾਂ ਵਿੱਚ ਦਰਖਾਸਤਾਂ ਦਿੱਤੀਆਂ ਜਾ ਸਕਦੀਆਂ ਹਨ।

About The Author

Leave a Reply

Your email address will not be published. Required fields are marked *